ਮੁੰਬਈ ''ਚ ਗੈਸ ਲੀਕ ਦੀ ਸ਼ਿਕਾਇਤ ''ਤੇ BMC ਅਲਰਟ
Sunday, Jun 07, 2020 - 01:04 AM (IST)
ਮੁੰਬਈ - ਮਹਾਰਾਸ਼ਟਰ ਦੇ ਮੁੰਬਈ ਲਈ ਮੁਸੀਬਤਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੁੰਬਈ ਸ਼ਹਿਰ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ। ਹਾਲ ਹੀ 'ਚ ਨਿਸਰਗ ਤੂਫਾਨ ਕਾਰਨ ਵੀ ਇੱਥੇ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ। ਉਥੇ ਹੀ ਹੁਣ ਮੁੰਬਈ ਦੇ ਕਈ ਇਲਾਕਿਆਂ ਤੋਂ ਗੈਸ ਲੀਕ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
We have received a couple of complaints of suspected gas leak, from residents in Chembur, Ghatkopar, Kanjurmarg, Vikhroli & Powai. The fire brigade is checking and we will update facts soon.
— माझी Mumbai, आपली BMC (@mybmc) June 6, 2020
ਮੁੰਬਈ 'ਚ ਹੁਣ ਗੈਸ ਲੀਕ ਦਾ ਮਾਮਲਾ ਸਾਹਮਣੇ ਆਇਆ ਹੈ। ਬੀ.ਐੱਮ.ਸੀ. ਨੇ ਟਵੀਟ ਕਰ ਦੱਸਿਆ ਹੈ ਕਿ ਉਨ੍ਹਾਂ ਨੂੰ ਚੇਂਬੂਰ, ਘਾਟਕੋਪਰ, ਕਾਂਜੁਰਮਾਰਗ, ਵਿਕਰੋਲੀ ਅਤੇ ਪਵਈ ਦੇ ਨਿਵਾਸੀਆਂ ਤੋਂ ਸ਼ੱਕੀ ਗੈਸ ਰਿਸਾਅ ਦੀਆਂ ਕੁੱਝ ਸ਼ਿਕਾਇਤਾਂ ਮਿ ਲੀਆਂ ਹਨ। ਜਿਸ ਦੀ ਫਾਇਰ ਬ੍ਰਿਗੇਡ ਜਾਂਚ ਕਰ ਰਹੀ ਹੈ। ਬੀ.ਐੱਮ.ਸੀ. ਨੇ ਕਿਹਾ ਹੈ ਕਿ ਗੈਸ ਰਿਸਾਅ ਦੀਆਂ ਕੁੱਝ ਸ਼ਿਕਾਇਤਾਂ ਤੋਂ ਬਾਅਦ ਸਾਰੀਆਂ ਸਬੰਧਤ ਏਜੰਸੀਆਂ ਨੂੰ ਜਾਂਚ 'ਚ ਲਗਾ ਦਿੱਤਾ ਗਿਆ ਹੈ।
ਇਸਦੇ ਨਾਲ ਹੀ ਬੀ.ਐੱਮ.ਸੀ. ਨੇ ਕਿਹਾ ਹੈ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਾਲਤ 'ਤੇ ਨਜ਼ਰ ਰੱਖਣ ਲਈ 13 ਫਾਇਰਫਾਈਟਰਾਂ ਨੂੰ ਸਾਵਧਾਨੀ ਦੇ ਤੌਰ 'ਤੇ ਸਰਗਰਮ ਕੀਤਾ ਗਿਆ ਹੈ। ਜੇਕਰ ਇਸ ਬਦਬੂ ਕਾਰਨ ਕਿਸੇ ਨੂੰ ਵੀ ਸਮੱਸਿਆ ਹੁੰਦੀ ਹੈ ਤਾਂ ਆਪਣੀ ਨੱਕ ਨੂੰ ਢੱਕ ਕੇ ਰੱਖਣ ਲਈ ਗਿੱਲੇ ਤੌਲੀਏ ਜਾਂ ਕੱਪੜੇ ਦਾ ਇਸਤੇਮਾਲ ਕਰੋ।