ਗਠੀਏ ਦੀ ਦਵਾਈ ਨਾਲ ਠੀਕ ਹੋ ਸਕਦੈ ਬਲੱਡ ਕੈਂਸਰ : ਵਿਗਿਆਨਕ
Friday, Aug 04, 2017 - 05:25 AM (IST)
ਲੰਡਨ — ਬ੍ਰਿਟੇਨ ਦੇ ਇਕ ਪ੍ਰਮੁੱਖ ਯੂਨੀਵਰਸਿਟੀ ਮੁਤਾਬਕ ਗਠੀਏ ਦੀ ਆਮ ਦਵਾਈ ਨਾਲ ਬਲੱਡ ਕੈਂਸਰ ਦਾ ਇਲਾਜ ਹੋ ਸਕਦਾ ਹੈ। ਸ਼ੇਫੀਲਡ ਯੂਨੀਵਰਸਿਟੀ ਦੇ ਬਾਇਓਮੈਡੀਕਲ ਸਾਇੰਸ ਵਿਭਾਗ ਦੇ ਮਾਰਟਿਨ ਜ਼ੇਡਲਰ ਅਤੇ ਉਨ੍ਹਾਂ ਦੇ ਸਹਿਯੋਗੀ ਕਰਮੀਆਂ ਨੇ ਪਾਇਆ ਕਿ ਮੈਥੋਟਰੀਐਕਸੇਟ (ਐੱਸ. ਟੀ. ਐਕਸ.) ਬਲੱਡ ਕੈਂਸਰ ਦੇ ਇਲਾਜ 'ਚ ਉਪਯੋਗੀ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯਬ. ਐੱਚ. ਓ.) ਨੇ ਇਸ ਦਵਾਈ ਨੂੰ ਜ਼ਰੂਰੀ ਦਵਾਈਆਂ ਦੀ ਲਿਸਟ 'ਚ ਰੱਖਿਆ ਹੈ ਅਤੇ ਆਮ ਤੌਰ 'ਤੇ ਇਸ ਦਾ ਇਸਤੇਮਾਲ ਗਠੀਆ ਦੇ ਇਲਾਜ 'ਚ ਹੁੰਦਾ ਹੈ। ਖੋਜਕਾਰੀ ਟੀਮ ਨੂੰ ਅਗਲੇ ਸਾਲ ਦੀ ਸ਼ੁਰੂਆਤ 'ਚ ਇਕ ਕਲੀਨਕਲ ਟ੍ਰਾਇਲ 'ਤੇ ਜਾਣ ਦੀ ਉਮੀਦ ਹੈ।
