ਮੁੰਬਈ ’ਚ ਆਮਦਨ ਟੈਕਸ ਵਿਭਾਗ ਵਲੋਂ ਛਾਪੇ, 184 ਕਰੋੜ ਰੁਪਏ ਦੇ ਕਾਲੇ ਧਨ ਦਾ ਲੱਗਾ ਪਤਾ

10/16/2021 10:40:55 AM

ਨਵੀਂ ਦਿੱਲੀ (ਭਾਸ਼ਾ)– ਆਮਦਨ ਟੈਕਸ ਵਿਭਾਗ ਨੇ ਮੁੰਬਈ ਦੇ 2 ਰੀਅਲ ਐਸਟੇਟ ਕਾਰੋਬਾਰੀ ਗਰੁੱਪਾਂ ਅਤੇ ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਦੇ ਪਰਿਵਾਰ ਦੇ ਕੁਝ ਮੈਂਬਰਾਂ ਦੇ ਕੰਪਲੈਕਸਾਂ ’ਤੇ ਛਾਪੇ ਮਾਰ ਕੇ 184 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਦਾ ਪਤਾ ਲਾਇਆ ਹੈ। 

ਇਹ ਵੀ ਪੜ੍ਹੋ : ਦਰਦਨਾਕ! ਹਸਪਤਾਲ ਦੀ ਅਣਗਹਿਲੀ ਕਾਰਨ ਬਾਥਰੂਮ 'ਚ ਹੋਈ ਡਿਲਿਵਰੀ, ਟਾਇਲਟ ਸੀਟ ’ਚ ਫਸੇ ਬੱਚੇ ਦੀ ਮੌਤ

ਸੂਤਰਾਂ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਸੀ. ਬੀ. ਡੀ. ਟੀ. ਨੇ ਇਕ ਬਿਆਨ ਵਿਚ ਦੱਸਿਆ ਕਿ ਮੁੰਬਈ, ਪੁਣੇ, ਬਾਰਾਮਤੀ, ਗੋਆ ਤੇ ਜੈਪੁਰ ’ਚ 70 ਕੰਪਲੈਕਸਾਂ ’ਤੇ 7 ਅਕਤਬੂਰ ਨੂੰ ਛਾਪੇ ਮਾਰੇ ਗਏ ਸਨ। ਛਾਪੇਮਾਰੀ ਦੌਰਾਨ ਵੱਡੀ ਮਾਤਰਾ ’ਚ ਬੇਹਿਸਾਬੇ ਲੈਣ-ਦੇਣ ਦਾ ਪਤਾ ਲੱਗਾ। ਪਵਾਰ ਨੇ ਛਾਪੇਮਾਰੀ ਵਾਲੇ ਦਿਨ ਮੀਡੀਆ ਨੂੰ ਕਿਹਾ ਸੀ ਕਿ ਉਨ੍ਹਾਂ ਦੀਆਂ 3 ਭੈਣਾਂ ਦੇ ਕੰਪਲੈਕਸਾਂ ’ਤੇ ਵੀ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ ਸਨ। ਸੀ. ਬੀ. ਡੀ. ਟੀ. ਨੇ ਦਾਅਵਾ ਕੀਤਾ ਹੈ ਕਿ ਫੰਡਾਂ ਦੇ ਸੋਮਿਆਂ ਦੇ ਮੁੱਢਲੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਫਰਜ਼ੀ ਸ਼ੇਅਰ ਪ੍ਰੀਮੀਅਮ, ਸ਼ੱਕੀ ਅਸੁਰੱਖਿਅਤ ਕਰਜ਼ਿਆਂ, ਕੁਝ ਸੇਵਾਵਾਂ ਲਈ ਗੈਰ-ਪ੍ਰਮਾਣਿਤ ਪੇਸ਼ਗੀ ਰਕਮ ਨੂੰ ਲੈ ਕੇ ਵੱਖ-ਵੱਖ ਸ਼ੱਕੀ ਤਰੀਕਿਆਂ ਨਾਲ ਬੇਹਿਸਾਬਕ ਪੈਸਾ ਇਕੱਠਾ ਕੀਤਾ ਗਿਆ। 

ਇਹ ਵੀ ਪੜ੍ਹੋ : ਕੇਰਲ : ਰਾਤੋ-ਰਾਤ ਕਰੋੜਪਤੀ ਬਣਿਆ ਆਟੋ ਡਰਾਈਵਰ, ਜਿੱਤੀ 12 ਕਰੋੜ ਦੀ ਲਾਟਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


DIsha

Content Editor

Related News