ਭਾਰਤ ਦੇ ਇਸ ਪਿੰਡ 'ਚ ਇਨਸਾਨਾਂ ਨੂੰ ਬਣਾ ਦਿੰਦੇ ਸਨ ਲੂੰਬੜੀ, ਤੋਤਾ! ਕੋਈ ਨਹੀਂ ਕਰਦਾ ਜਾਣ ਦੀ ਹਿੰਮਤ
Tuesday, Nov 05, 2024 - 07:46 PM (IST)
ਨਵੀਂ ਦਿੱਲੀ- ਹਮੇਸ਼ਾ ਲੋਕ ਵੱਖ-ਵੱਖ ਪਿੰਡਾਂ 'ਚ ਜਾਣ ਦੀ ਇੱਛਾ ਰੱਖਦੇ ਹਨ ਅਤੇ ਉੱਥੋਂ ਦੇ ਸੱਭਿਆਚਾਰ ਦੇਖਦੇ ਹਨ ਪਰ ਭਾਰਤ 'ਚ ਇਕ ਅਜਿਹਾ ਪਿੰਡ ਵੀ ਹੈ, ਜਿੱਥੇ ਜਾਣ ਤੋਂ ਪਹਿਲਾਂ ਲੋਕ 100 ਵਾਰ ਸੋਚਦੇ ਹਨ। ਜੇਕਰ ਕੋਈ ਜਾਣ ਦਾ ਮਨ ਬਣਾ ਵੀ ਲਵੇ ਤਾਂ ਕੋਈ ਵੀ ਟੈਕਸੀ ਵਾਲਾ ਉੱਥੇ ਜਾਣ ਲਈ ਤਿਆਰ ਨਹੀਂ ਹੁੰਦਾ।
ਲੋਕਾਂ ਇਹ ਸੋਚਣਾ ਹੈ ਕਿ ਜੇਕਰ ਇਸ ਪਿੰਡ 'ਚ ਜਾਵਾਂਗੇ ਤਾਂ ਪਤਾ ਨਹੀਂ ਵਾਪਸ ਆਵਾਂਗੇ ਜਾਂ ਨਹੀਂ। ਕਈ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਇੱਥੇ ਜਾਣ 'ਤੇ ਇਨਸਾਨਾਂ ਨੂੰ ਤੋਤਾ, ਲੂੰਬੜੀ ਆਦਿ ਬਣਾ ਦਿੱਤਾ ਜਾਂਦਾ ਹੈ। ਅਜਿਹੇ 'ਚ ਉੱਥੇ ਜਾਣ ਦਾ ਰਿਸਕ ਕੋਈ ਨਹੀਂ ਲੈਂਦਾ। ਹੁਣ ਸਵਾਲ ਹੈ ਕਿ ਆਖਿਰ ਇਹ ਪਿੰਡ ਕਿੱਥੇ ਹੈ ਅਤੇ ਆਖਿਰ ਕਿਉਂ ਇਸ ਪਿੰਡ ਬਾਰੇ ਇੰਨੀਆਂ ਨਕਾਰਾਤਮਕ ਗੱਲਾਂ ਕਿਉਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ...
ਤੁਹਾਨੂੰ ਦੱਸ ਦੇਈਏ ਕਿ ਇਹ ਪਿੰਡ ਅਸਾਮ 'ਚ ਹੈ। ਇਹ ਅਸਾਮ ਦੇ ਮਸ਼ਹੂਰ ਸ਼ਹਿਰ ਗੁਹਾਟੀ ਤੋਂ 50 ਕਿਲੋਮੀਟਰ ਦੂਰ ਹੈ, ਜਿਸ ਦਾ ਨਾਂ ਮਾਯੋਂਗ ਹੈ। ਇਸ ਦਾ ਕੁਨੈਕਸ਼ਨ ਮਹਾਭਾਰਤ ਨਾਲ ਵੀ ਦੱਸਿਆ ਜਾਂਦਾ ਹੈ। ਇਸ ਪਿੰਡ ਦੇ ਖੌਫਨਾਕ ਹੋਣ ਦਾ ਕਾਰਨ ਹੈ ਕਾਲਾ ਜਾਦੂ। ਇਸ ਪਿੰਡ 'ਚ ਇਕ ਵੱਡਾ ਵਨਰਗ ਕਾਲਾ ਜਾਦੂ ਦਾ ਹੀ ਕੰਮ ਕਰਦਾ ਹੈ ਅਤੇ ਇੱਥੇ ਕਾਲੇ ਜਾਦੂ ਨਾਲ ਜੁੜਿਆ ਇਕ ਮਿਊਜ਼ੀਅਮ ਵੀ ਹੈ। ਇਸ ਮਿਊਜ਼ੀਅਮ 'ਚ ਕਾਲੇ ਜਾਦੂ ਨਾਲ ਜੁੜੀਆਂ ਕਈ ਚੀਜ਼ਾਂ ਰੱਖੀਆਂ ਹਨ ਅਤੇ ਇੱਥੇ ਰੀਸਰਚ ਸੈਂਟਰ ਵੀ ਹੈ। ਇਸ ਪਿੰਡ ਨੂੰ ਬਲੈਕ ਮੈਜਿਕ ਕੈਪਿਟਲ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਿੰਡ ਦੇ ਜ਼ਿਆਦਾਤਰ ਲੋਕ ਕਾਲਾ ਜਾਦੂ ਜਾਣਦੇ ਹਨ ਅਤੇ ਇੱਥੇ ਚੰਗੇ-ਬੂਰੇ ਕਈ ਤਰ੍ਹਾਂ ਦੇ ਜਾਦੂ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- Google ਖਤਮ! ਆ ਗਿਆ ChatGPT Search
ਕਾਲੇ ਜਾਦੂ ਦਾ ਹੈ ਮਿਊਜ਼ੀਅਮ
ਕਿਹਾ ਜਾਂਦਾ ਹੈ ਕਿ ਇਕ ਸਮੇਂ ਇੱਥੇ ਇਨਸਾਨਾਂ ਦੀ ਬਲੀ ਦਿੱਤੀ ਜਾਂਦੀ ਸੀ। ਇਸ ਦੇ ਲਈ ਪਿੰਡ 'ਚ ਇਕ ਸਥਾਨ ਵੀ ਹੈ, ਜਿੱਥੇ ਕਿਸੇ ਦੀ ਮੂਰਤੀ ਨਹੀਂ ਹੈ ਅਤੇ ਬਲੀ ਦਿੱਤੇ ਜਾਣ ਵਾਲਾ ਇਕ ਹਥਿਆਰ ਰੱਖਿਆ ਹੈ। ਇਹ ਮੰਦਰ ਹੈ ਪਰ ਇੱਥੇ ਕੋਈ ਮੂਰਤੀ ਨਹੀਂ ਹੈ। ਇਸ ਜਗ੍ਹਾ 'ਤੇ ਪਿੰਡ ਤੋਂ ਬਾਹਰ ਦੇ ਕਿਸੇ ਵੀ ਵਿਅਕਤੀ ਦੀ ਐਂਟਰੀ ਨਹੀਂ ਹੈ। ਹੁਣ ਇੱਥੇ ਜਾਣ ਤੋਂ ਲੋਕ ਡਰਨ ਲੱਗੇ ਹਨ। ਇੱਥੇ ਬਣੇ ਇਸ ਮਿਊਜ਼ੀਅਮ 'ਚ ਕਈ ਵੱਖ-ਵੱਖ ਆਈਟਮਾਂ ਹਨ ਜਿਨ੍ਹਾਂ 'ਤੇ ਤੰਤਰ-ਮੰਤਰ ਦੀ ਵਿਧੀ ਲਿਖੀਆਂ ਹੋਈਆਂ ਹਨ। ਇਕ ਕਹਾਣੀ ਇਹ ਵੀ ਹੈ ਕਿ ਇਕ ਵਾਰ ਵਾਘ ਆਦਮਖੋਰ ਹੋ ਗਿਆ ਸੀ ਅਤੇ ਉਸ ਤੋਂ ਬਚਣ ਲਈ ਲੋਕਾਂ ਨੇ ਉਸ ਨੂੰ ਜਾਦੂ ਨਾਲ ਹੀ ਬੇਹੋਸ਼ ਕਰ ਦਿੱਤਾ ਸੀ।
ਕਿਸ ਤਰ੍ਹਾਂ ਦੇ ਹੁੰਦੇ ਹਨ ਕਾਲੇ ਜਾਦੂ
ਇਨ੍ਹਾਂ ਕਾਲੇ ਜਾਦੂ 'ਚ ਚੰਗੇ ਅਤੇ ਬੂਰੇ, ਦੋਵੇਂ ਤਰ੍ਹਾਂ ਦੇ ਜਾਦੂ ਹੁੰਦੇ ਹਨ। ਜਿਵੇਂ ਇੱਥੇ ਬਾਤੀ ਚੋਰਨ ਮੰਤਰ ਨਾਲ ਅੱਖਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਇਸ ਦੇ ਲਈ ਚੋਰਨ ਮੰਤਰ ਨਾਲ ਚੋਰੀ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਜੋਰਾ ਮੰਤਰ ਨਾਲ ਦਰਦ ਦੂਰ ਹੁੰਦਾ ਹੈ। ਇਸ ਦੇ ਨਾਲ ਹੀ ਬਾਨ ਕੋਟਾ ਦੇ ਗਿਆਨ ਵਿੱਚ ਭੂਤ-ਪ੍ਰੇਤਾਂ ਨੂੰ ਕੱਢਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਇਸ ਵਿੱਚ ਰੋਗਾਂ ਨੂੰ ਠੀਕ ਕਰਨ, ਦੁਸ਼ਮਣ ਨੂੰ ਮਾਰਨ ਵਰਗਾ ਗਿਆਨ ਵੀ ਸ਼ਾਮਲ ਹੈ ਪਰ, ਇੱਥੋਂ ਦੇ ਲੋਕ ਪਿੰਡ ਤੋਂ ਬਾਹਰਲੇ ਲੋਕਾਂ ਨੂੰ ਇਹ ਮੰਤਰ ਨਹੀਂ ਸਿਖਾਉਂਦੇ।
ਬਣਾ ਦਿੰਦੇ ਹਨ ਤੋਤਾ-ਲੂੰਬੜੀ
ਇਨਸਾਨਾਂ ਨੂੰ ਜਾਨਵਰ ਬਣਾਏ ਜਾਣ ਦੀ ਕਹਾਣੀ ਕਾਫੀ ਪੁਰਾਣੀ ਹੈ। ਕਿਹਾ ਜਾਂਦਾ ਹੈ ਕਿ ਇਕ ਸਮੇਂ ਇੱਥੇ ਔਰਤਾਂ ਦਾ ਰਾਜ ਸੀ ਅਤੇ ਇਸ ਦਾ ਨਤੀਜਾ ਇਹ ਸੀ ਕਿ ਇੱਥੇ ਕੋਈ ਪੁਰਸ਼ ਨਹੀਂ ਆਉਂਦਾ ਸੀ। ਇਹ ਔਰਤਾਂ ਪੁਰਸ਼ ਦੇ ਆਉਣ 'ਤੇ ਉਸ ਨੂੰ ਜਾਨਵਰ ਬਣਾ ਦਿੰਦੀਆਂ ਸਨ ਅਤੇ ਲੰਬੇ ਸਮੇਂ ਤਕ ਕਾਬੂ 'ਚ ਰੱਖਦੀਆਂ ਸਨ। ਇਸ ਕਾਰਨ ਇੱਥੇ ਜਾਨਵਰ ਬਣਾਉਣ ਦੀਆਂ ਕਹਾਣੀਆਂ ਪ੍ਰਚਲਿਤ ਹਨ।
ਇਹ ਵੀ ਪੜ੍ਹੋ- ਹਫਤੇ 'ਚ ਇਕ ਵਾਰ ਜ਼ਰੂਰ ਬੰਦ ਕਰੋ ਆਪਣਾ ਫੋਨ, ਹੋਣਗੇ ਗਜਬ ਦੇ ਫਾਇਦੇ