18 ਸੂਬਿਆਂ ’ਚ ਫੈਲਿਆ ‘ਬਲੈਕ ਫੰਗਸ’, ਇਨ੍ਹਾਂ ਦੋ ਸੂਬਿਆਂ ’ਚ ਸਭ ਤੋਂ ਵਧੇਰੇ ਮਾਮਲੇ
Tuesday, May 25, 2021 - 01:24 PM (IST)
ਨਵੀਂ ਦਿੱਲੀ— ਦੇਸ਼ ਦੇ 18 ਸੂਬਿਆਂ ਵਿਚ ਬਲੈਕ ਫੰਗਸ ਦੇ ਹੁਣ ਤੱਕ ਕੁੱਲ 5424 ਮਾਮਲੇ ਆਏ ਹਨ, ਜਿਨ੍ਹਾਂ ’ਚ ਸਭ ਤੋਂ ਜ਼ਿਆਦਾ ਮਾਮਲੇ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਦੱਸਿਆ ਕਿ ਏਫੋਟੇਰਿਸਿਨ-ਬੀ ਇੰਜੈਕਸ਼ਨ ਦੀਆਂ 9 ਲੱਖ ਖ਼ੁਰਾਕਾਂ ਕੇਂਦਰ ਸਰਕਾਰ ਨੇ ਬਲੈਕ ਫੰਗਸ ਦਾ ਇਲਾਜ ਕਰਨ ਲਈ ਇੰਪੋਰਟ ਕੀਤੀਆਂ ਹਨ। ਇਨ੍ਹਾਂ ’ਚੋਂ 50 ਹਜ਼ਾਰ ਖ਼ੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ 3 ਲੱਖ ਵਾਧੂ ਖ਼ੁਰਾਕਾਂ ਅਗਲੇ 7 ਦਿਨਾਂ ’ਚ ਮੁਹੱਈਆ ਹੋ ਜਾਣਗੀਆਂ। ਦੱਸ ਦੇਈਏ ਕਿ ਏਫੋਟੇਰਿਸਿਨ-ਬੀ ਇੰਜੈਕਸ਼ਨ ਇਸ ਬੀਮਾਰੀ ਲਈ ਕਾਰਗਰ ਹੈ।
ਇਹ ਵੀ ਪੜ੍ਹੋ: ਸਾਵਧਾਨ! ਦੇਸ਼ ’ਚ ਬਲੈਕ ਫੰਗਸ ਤੋਂ ਬਾਅਦ ਹੁਣ ਵ੍ਹਾਈਟ ਫੰਗਸ ਦੀ ਵੀ ਹੋਈ ਪੁਸ਼ਟੀ, ਸਰੀਰ ’ਤੇ ਇੰਝ ਕਰਦਾ ਹੈ ਐਟਕ
ਇਹ ਵੀ ਪੜ੍ਹੋ: ਹਵਾ ’ਚ ਵੀ ਮੌਜੂਦ ਰਹਿੰਦੈ ਬਲੈਕ ਫੰਗਸ, ਲੱਛਣ ਨਜ਼ਰ ਆਉਂਦਿਆਂ ਹੀ ਕਰੋ ਡਾਕਟਰ ਨਾਲ ਸੰਪਰਕ
ਕੋਵਿਡ-19 ’ਤੇ ਬਣੇ ਮੰਤਰੀਆਂ ਦੇ ਸਮੂਹ ਦੀ 27ਵੀਂ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਹਰਸ਼ਵਰਧਨ ਨੇ ਕਿਹਾ ਕਿ ਗੁਜਰਾਤ ਵਿਚ ਬਲੈਕ ਫੰਗਸ ਦੇ 2165 ਮਾਮਲੇ ਆਏ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਵਿਚ 1188, ਉੱਤਰ ਪ੍ਰਦੇਸ਼ ’ਚ 663, ਮੱਧ ਪ੍ਰਦੇਸ਼ ’ਚ 590, ਹਰਿਆਣਾ ’ਚ 339 ਅਤੇ ਆਂਧਰਾ ਪ੍ਰਦੇਸ਼ ਵਿਚ 248 ਲੋਕਾਂ ਦੇ ਬਲੈਕ ਫੰਗਸ ਹੋਣ ਦੀ ਪੁਸ਼ਟੀ ਹੋਈ ਹੈ। ਹਰਸ਼ਵਰਧਨ ਨੇ ਦੱਸਿਆ ਕਿ 5424 ਮਾਮਲਿਆਂ ’ਚ 4556 ਮਰੀਜ਼ ਪਹਿਲਾਂ ’ਚ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਸਨ, ਜਦਕਿ 875 ਮਰੀਜ਼ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਦੀ ਬੀਮਾਰੀ ਨਹੀਂ ਹੋਈ ਸੀ। ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਲੱਗਭਗ 10 ਸੂਬੇ ਬਲੈਕ ਫੰਗਸ ਨੂੰ ਮਹਾਮਾਰੀ ਐਕਟ ਤਹਿਤ ਨੋਟੀਫਾਈਡ ਬੀਮਾਰੀ ਐਲਾਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਬਲੈਕ ਅਤੇ ਵ੍ਹਾਈਟ ਫੰਗਸ ਤੋਂ ਬਾਅਦ ‘ਯੈਲੋ ਫੰਗਸ’ ਨੇ ਦਿੱਤੀ ਦਸਤਕ, ਇੱਥੇ ਮਿਲਿਆ ਪਹਿਲਾ ਕੇਸ
ਕੀ ਹਨ ਬਲੈਕ ਫੰਗਸ ਦੇ ਲੱਛਣ—
ਨੱਕ, ਅੱਖਾਂ ’ਚ ਤੇਜ਼ ਦਰਦ ਹੋਣਾ। ਚਿਹਰਾ ਸੁੰਨ ਹੋਣਾ, ਨਜ਼ਰ ਦੀ ਕਮੀ ਅਤੇ ਅੱਖਾਂ ਖੋਲ੍ਹਣ ’ਚ ਅਮਸਰੱਥਾ ਹੋਣੀ। ਦੰਦਾਂ ਦਾ ਢਿੱਲਾ ਹੋਣਾ।