ਜੌਨਪੁਰ ’ਚ ਵੀ ਬਲੈਕ ਫੰਗਸ ਦੀ ਦਸਤਕ, ਸਿਹਤ ਮਹਿਕਮੇ ’ਚ ਮਚੀ ਹਫੜਾ-ਦਫੜੀ

05/25/2021 12:46:49 PM

ਜੌਨਪੁਰ– ਕੋਰੋਨਾ ਤੋਂ ਬਾਅਦ ਨਵੇਂ ਖ਼ਤਰੇ ਦੇ ਰੂਪ ’ਚ ਸਾਹਮਣੇ ਆਏ ਬਲੈਕ ਫੰਗਸ ਨੇ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ’ਚ ਵੀ ਦਸਤਕ ਦੇ ਦਿੱਤੀ ਹੈ। ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਇਸ ਦੇ 9 ਮਰੀਜ਼ ਮਿਲੇ ਹਨ। ਬਲੈਕ ਫੰਗਸ ਦੇ ਮਰੀਜ਼ਾਂ ਦੀ ਸੂਚੀ ਕੋਵਿਡ-ਪੋਰਟਲ ’ਤੇ ਅਪਲੋਡ ਹੁੰਦਿਆਂ ਹੀ ਸਿਹਤ ਮਹਿਕਮੇ ’ਚ ਹਫੜਾ-ਦਫੜੀ ਮਚ ਗਈ ਹੈ। 

ਸੀ.ਐੱਮ.ਓ. ਡਾ. ਰਕੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਨ੍ਹਾਂ 9 ਮਰੀਜ਼ਾਂ ’ਚ ਬਲੈਕ ਫੰਗਸ ਮਿਲਿਆ ਹੈ, ਇਨ੍ਹਾਂ ’ਚੋਂ 6 ਦਾ ਇਲਾਜ ਵਾਰਾਣਸੀ ਅਤੇ 3 ਦਾ ਇਲਾਜ ਲਖਨਊ ਦੇ ਹਸਪਤਾਲ ’ਚ ਚੱਲ ਰਿਹਾ ਹੈ। ਇਨ੍ਹਾਂ ਮਰੀਜ਼ਾਂ ਦਾ ਕੋਵਿਡ ਦਾ ਇਲਾਜ ਵੀ ਲਖਨਊ ਜਾਂ ਵਾਰਾਣਸੀ ਦੇ ਹਸਪਤਾਲਾਂ ’ਚ ਹੀ ਹੋਇਆ ਸੀ। ਜਿਲ੍ਹੇ ’ਚ ਕੋਵਿਡ ਦਾ ਇਲਾਜ ਕਰਵਾਉਣ ਵਾਲੇ ਕਿਸੇ ਮਰੀਜ਼ ’ਚ ਅਜੇ ਤਕ ਬਲੈਕ ਫੰਗਸ ਦੇ ਲੱਛਣ ਨਹੀਂ ਮਿਲੇ। 

ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ

ਸੀ.ਐੱਮ.ਓ. ਨੇ ਦੱਸਿਆ ਕਿ ਇਹ ਬੀਮਾਰੀ ਪੀੜਤਾਂ ਦੀਆਂ ਅੱਖਾਂ ਦੀ ਰੌਸ਼ਨੀ ਖੋਹ ਰਹੀ ਹੈ ਅਤੇ ਚਮੜੀ, ਨੱਕ ਅਤੇ ਚਿਹਰੇ ਦੇ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਨੱਕ ਵਿਚ ਖੁਸ਼ਕ ਛਾਲੇ, ਅੱਖਾਂ ’ਚ ਜਲਣ, ਮਸੂੜਿਆਂ ’ਚ ਸੋਜ, ਚਮੜੀ ’ਚ ਲਾਲਪਨ, ਅੱਕਾਂ ’ਚ ਸੋਜ ਅਤੇ ਦਰਦ, ਅੱਖਾਂ ਅਤੇ ਨੱਕ ਦੇ ਹੇਠਾਂ ਲਾਲ-ਕਾਲੇ ਧੱਬੇ ਇਸ ਦੇ ਲੱਛਣ ਹਨ। ਇਹ ਨੱਕ ਰਾਹੀਂ ਫੇਫੜਿਆਂ ਅਤੇ ਦਿਮਾਗ ’ਚ ਪਹੁੰਚ ਕੇ ਲੋਕਾਂ ਦੀ ਜਾਨ ਵੀ ਲੈ ਰਿਹਾ ਹੈ। 

ਇਹ ਵੀ ਪੜ੍ਹੋ– ਜੁਲਾਈ ਤੋਂ ਦਸੰਬਰ ਤੱਕ 216 ਕਰੋੜ ਟੀਕੇ ਭਾਵੇਂ ਨਾ ਬਣ ਸਕਣ ਪਰ ਵੱਡੀ ਗਿਣਤੀ ’ਚ ਮਿਲਣਗੇ’

ਵਾਰਾਣਸੀ ’ਚ 84 ਮਰੀਜ਼ਾਂ ਦਾ ਚੱਲ ਰਿਹਾ ਇਲਾਜ
ਰਿਪੋਰਟ ਮੁਤਾਬਕ, ਬੀ.ਐੱਚ.ਯੂ. ਹਸਪਤਾਲ ’ਚ ਜਿਸ ਤਰ੍ਹਾਂ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਉਸ ਨੂੰ ਲੈ ਕੇ ਜਾਂਚ, ਇਲਾਜ ਅਤੇ ਹਸਪਤਾਲ ’ਚ ਦਾਖਲ ਕਰਨ ਸਮੇਤ ਹੋਰ ਸੁਵਿਧਾਵਾਂ ’ਚ ਵੀ ਵਾਧਾ ਕੀਤਾ ਜਾ ਰਿਹਾ ਹੈ। ਹੁਣ ਤਕ ਕੁਲ ਮਰੀਜ਼ਾਂ ਦੀ ਗਿਣਤੀ 84 ਹੋ ਗਈ ਹੈ। ਇਸ ਵਿਚ ਤਿੰਨ ਮਰੀਜ਼ਾਂ ਦਾ ਆਪਰੇਸ਼ਨ ਵੀ ਕੀਤਾ ਗਿਆ ਹੈ, ਹੁਣ ਤਕ ਕੁਲ ਮਿਲਾ ਕੇ 12 ਮਰੀਜ਼ਾਂ ਦਾ ਆਪਰੇਸ਼ਨ ਹੋ ਚੁੱਕਾ ਹੈ। ਹਾਲਾਂਕਿ, ਬਲੈਕ ਫੰਗਸ ਦੇ 6 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਬੀ.ਐੱਚ.ਯੂ. ਹਸਪਤਾਲ ਦੇ ਡਿਪਟੀ ਐੱਮ.ਐੱਸ. ਪ੍ਰੋਫੈਸਰ ਸੌਰਭ ਸਿੰਘ ਮੁਤਾਬਕ, ਬੀ.ਐੱਚ.ਯੂ. ’ਚ 24 ਘੰਟੇ ਆਪਰੇਸ਼ਨ ਸੁਵਿਧਾ ਸ਼ੁਰੂ ਹੋਣ ਨਾਲ ਮਰੀਜ਼ਾਂ ਵੱਡੀ ਰਾਹਤ ਮਿਲੀ ਹੈ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ


Rakesh

Content Editor

Related News