ਬਲੈਕ ਫੰਗਸ ਖ਼ਿਲਾਫ਼ ਜੰਗ ’ਚ ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਟੀਕੇ

Wednesday, May 26, 2021 - 05:14 PM (IST)

ਬਲੈਕ ਫੰਗਸ ਖ਼ਿਲਾਫ਼ ਜੰਗ ’ਚ ਕੇਂਦਰ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਟੀਕੇ

ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਏਫੋਟੇਰਿਸਿਨ-ਬੀ ਦਵਾਈ ਦੀਆਂ 29,250 ਵਾਧੂ ਸ਼ੀਸ਼ੀਆਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੀਆਂ ਹਨ। ਇਹ ਜਾਣਕਾਰੀ ਬੁੱਧਵਾਰ ਯਾਨੀ ਕਿ ਅੱਜ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸਦਾਨੰਦ ਗੌੜਾ ਨੇ ਦਿੱਤੀ। ਏਫੋਟੇਰਿਸਿਨ-ਬੀ ਦਵਾਈ ਦਾ ਇਸਤੇਮਾਲ ਮਿਊਕੋਰਮਾਈਕੋਸਿਸ ਦੇ ਇਲਾਜ ’ਚ ਕੀਤਾ ਜਾਂਦਾ ਹੈ, ਜਿਸ ਨੂੰ ਬਲੈਕ ਫੰਗਸ ਵੀ ਕਿਹਾ ਜਾਂਦਾ ਹੈ। ਇਸ ਇਨਫੈਕਸ਼ਨ ਕਾਰਨ ਨੱਕ, ਅੱਖਾਂ ਅਤੇ ਦਿਮਾਗ ਤੱਕ ਨੂੰ ਨੁਕਸਾਨ ਹੋ ਸਕਦਾ ਹੈ।

ਗੌੜਾ ਨੇ ਟਵੀਟ ਕੀਤਾ ਕਿ ਏਫੋਟੇਰਿਸਿਨ-ਬੀ ਦਵਾਈ ਦੀਆਂ ਵਾਧੂ 29,250 ਸ਼ੀਸ਼ੀਆਂ ਬਲੈਕ ਫੰਗਸ ਦੇ ਇਲਾਜ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅੱਜ ਭੇਜੀਆਂ ਗਈਆਂ ਹਨ। ਦੇਸ਼ ਭਰ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਦੇ ਆਧਾਰ ’ਤੇ ਇਸ ਦਵਾਈ ਦੀਆਂ ਸ਼ੀਸ਼ੀਆਂ ਭੇਜੀਆਂ ਗਈਆਂ ਹਨ, ਜੋ ਕਿ ਦੇਸ਼ ਭਰ ਵਿਚ 11,717 ਹਨ। ਸਰਕਾਰ ਨੇ ਇਨ੍ਹਾਂ ’ਚੋਂ 7210 ਸ਼ੀਸ਼ੀਆਂ ਗੁਜਰਾਤ ਨੂੰ, 6980 ਸ਼ੀਸ਼ੀਆਂ ਮਹਾਰਾਸ਼ਟਰ ਨੂੰ ਭੇਜੀਆਂ ਹਨ। 

ਦੱਸ ਦੇਈਏ ਕਿ ਗੁਜਰਾਤ ਅਤੇ ਮਹਾਰਾਸ਼ਟਰ ’ਚ ਮੌਜੂਦਾ ਸਮੇਂ ਵਿਚ ਬਲੈਕ ਫੰਗਸ ਦੇ ਸਭ ਤੋਂ ਵੱਧ ਮਾਮਲੇ ਹਨ ਜੋ ਕਿ 2859 ਅਤੇ 2770 ਹਨ। ਬੀਮਾਰੀ ਨਾਲ ਲੜਨ ਵਿਚ ਹੋਰ ਸੂਬਿਆਂ ਨੂੰ ਵੀ ਵਾਧੂ ਸ਼ੀਸ਼ੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਹਰਿਆਣਾ ਨੂੰ ਸ਼ੀਸ਼ੀਆਂ ਦਿੱਤੀਆਂ ਗਈਆਂ ਹਨ। ਸਰਕਾਰ ਨੇ 24 ਮਈ ਨੂੰ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰੀ ਸੰਸਥਾਵਾਂ ਨੂੰ ਏਫੋਟੇਰਿਸਿਨ-ਬੀ ਦੀਆਂ 19,420 ਸ਼ੀਸ਼ੀਆਂ ਭੇਜੀਆਂ ਸਨ। ਇਸ ਤੋਂ ਪਹਿਲਾਂ 21 ਮਈ ਨੂੰ 23,680 ਸ਼ੀਸ਼ੀਆਂ ਭੇਜੀਆਂ ਗਈਆਂ। 


author

Tanu

Content Editor

Related News