Black Friday sale ’ਚ 27 ਫੀਸਦੀ ਦਾ ਵਾਧਾ, ਈ-ਕਾਮਰਸ ਪਲੇਟਫਾਰਮਾਂ ਦਾ ਦਬਦਬਾ : ਰਿਪੋਰਟ
Monday, Dec 01, 2025 - 05:54 PM (IST)
ਨਵੀਂ ਦਿੱਲੀ- ਇਸ ਸਾਲ ਬਲੈਕ ਫ੍ਰਾਈਡੇ ਸੇਲ ਦੌਰਾਨ ਆਨਲਾਈਨ ਖਰੀਦਦਾਰੀ ’ਚ ਤੇਜ਼ ਉਛਾਲ ਦੇਖਣ ਨੂੰ ਮਿਲਿਆ। ਈ-ਕਾਮਰਸ ਮੈਨੇਜਮੈਂਟ ਪਲੇਟਫਾਰਮ ਯੂਨੀਕਾਮਰਸ ਅਨੁਸਾਰ ਇਸ ਮਿਆਦ ’ਚ ਆਰਡਰਾਂ ਦੀ ਗਿਣਤੀ ਸਾਲਾਨਾ ਆਧਾਰ ’ਤੇ 27 ਫ਼ੀਸਦੀ ਵਧੀ। 'ਬਲੈਕ ਫ੍ਰਾਈਡੇ' ਅਮਰੀਕਾ 'ਚ ਖਰੀਦਦਾਰੀ 'ਚ ਇਕ ਸਾਲਾਨਾ ਪਰੰਪਰਾ ਹੈ, ਜੋ 'ਥੈਂਕਸਗਿਵਿੰਗ ਡੇਅ' ਦੇ ਅਗਲੇ ਦਿਨ ਤੋਂ ਸ਼ੁਰੂ ਹੁੰਦੀ ਹੈ। ਇਹ ਭਾਰੀ ਛੋਟ ਵਾਲੀ ਵਿਕਰੀ ਲਈ ਜਾਣੀ ਜਾਂਦੀ ਹੈ। ਭਾਰਤ 'ਚ ਵੀ ਪਿਛਲੇ ਕੁਝ ਸਾਲਾਂ 'ਚ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਨਾਲ ਬਲੈਕ ਫ੍ਰਾਈਡੇ ਸੇਲ ਦੀ ਲੋਕਪ੍ਰਿਯਤਾ ਤੇਜ਼ੀ ਨਾਲ ਵਧੀ ਹੈ।
ਯੂਨੀਕਾਰਮਸ ਨੇ ਇਕ ਬਿਆਨ 'ਚ ਕਿਹਾ ਕਿ ਆਰਡਰ, ਸਟਾਕ ਅਤੇ ਗੋਦਾਮ ਪ੍ਰਬੰਧਨ ਕਰਨ ਵਾਲੇ ਉਸ ਦੇ ਮੰਚ ‘ਯੂਨੀਵੇਅਰ’ ਵਲੋਂ ਦਰਜ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਾਲ ਵਿਕਰੀ ਦੀ ਮਿਆਦ ਦੌਰਾਨ ਜ਼ੋਰਦਾਰ ਉਛਾਲ ਦਰਜ ਹੋਇਆ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਦੈਨਿਕ ਉਪਭੋਗ ਦੇ ਸਾਮਾਨ (ਐੱਫ.ਐੱਮ.ਸੀ.ਜੀ.) ਸ਼੍ਰੇਣੀ, ਖਾਸ ਕਰ ਕੇ ਹੈਲਦੀ ਫੂਡ ਪ੍ਰੋਡਕਟਸ ’ਚ ਸਭ ਤੋਂ ਤੇਜ਼ 83 ਫ਼ੀਸਦੀ ਦਾ ਵਾਧਾ ਹੋਇਆ। ਬਿਊਟੀ ਅਤੇ ਪਰਸਨਲ ਕੇਅਰ ’ਚ 77 ਅਤੇ ਹੋਮ ਡੇਕੋਰ ’ਚ 63 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਫ਼ੈਸ਼ਨ ਸ਼੍ਰੇਣੀ ਸਭ ਤੋਂ ਵੱਡਾ ਸੈਗਮੈਂਟ ਬਣਿਆ ਰਿਹਾ, ਜਿਸ ’ਚ 34 ਲੱਖ ਤੋਂ ਵੱਧ ਆਰਡਰ ਮਿਲੇ। ਰਿਪੋਰਟ ਅਨੁਸਾਰ ਬਲੈਕ ਫ੍ਰਾਈਡੇ ਹੁਣ ਸਿਰਫ ਦੋ-ਤਿੰਨ ਦਿਨ ਦੀ ਸੇਲ ਨਾ ਰਹਿ ਕੇ ਹਫ਼ਤੇ ਭਰ ਚੱਲਣ ਵਾਲਾ ਪ੍ਰਮੁੱਖ ਪ੍ਰੋਗਰਾਮ ਬਣ ਗਿਆ ਹੈ। ਗਾਹਕ ਆਧਾਰ ’ਚ ਵੀ ਵੱਡਾ ਬਦਲਾਅ ਦਿਸਿਆ, ਜਿੱਥੇ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਦਾ ਯੋਗਦਾਨ 40 ਫ਼ੀਸਦੀ, ਦੂਜੀ ਸ਼੍ਰੇਣੀ ਦਾ 23 ਅਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ ਦਾ 37 ਫ਼ੀਸਦੀ ਰਿਹਾ। ਬਲੈਕ ਫ੍ਰਾਈਡੇ ਨਾਲ ਜੁੜੀ ‘ਸਾਈਬਰ ਮੰਡੇ’ ਸੇਲ ਵੀ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੀ ਹੈ, ਜੋ ਮਿਲ ਕੇ ਭਾਰਤ ’ਚ ਉੱਭਰਦੇ ‘ਸਾਈਬਰ ਹਫ਼ਤੇ’ ਦਾ ਆਕਾਰ ਲੈ ਰਹੀ ਹੈ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
