ਬਾਬੁਲ ਸੁਪ੍ਰੀਓ ਨੂੰ ਦਿਖਾਏ ਗਏ ਕਾਲੇ ਝੰਡੇ
Wednesday, Nov 13, 2019 - 06:46 PM (IST)

ਕੋਲਕਾਤਾ-ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਅੱਜ ਭਾਵ ਬੁੱਧਵਾਰ ਜਦੋਂ ਸਮੁੰਦਰੀ ਤੂਫਾਨ 'ਬੁਲਬੁਲ' ਕਾਰਣ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਦੱਖਣੀ 24 ਪਰਗਨਾ ਜ਼ਿਲੇ 'ਚ ਪੁੱਜੇ ਤਾਂ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ। ਸੁਪ੍ਰੀਓ ਨੇ ਦਾਅਵਾ ਕੀਤਾ ਕਿ ਵਿਖਾਵਾਕਾਰੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨਾਲ ਸਬੰਧਤ ਸਨ। ਵਿਖਾਵਾਕਾਰੀਆਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ।
ਦੱਸਣਯੋਗ ਹੈ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪੱਛਮੀ ਬੰਗਾਲ 'ਚ ਚੱਕਰਵਾਤੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਕਿਹਾ ਸੀ। ਜਦੋਂ ਉਨ੍ਹਾਂ ਦੇ ਕਾਫਲੇ ਨੂੰ ਚੱਕਰਵਾਤ ਪ੍ਰਭਾਵਿਤ ਇਲਾਕਿਆਂ 'ਚੋਂ ਇੱਕ ਨਮਖਾਨਾ ਇਲਾਕੇ 'ਚ ਪਹੁੰਚਣ ਤੋਂ ਤਰੁੰਤ ਬਾਅਦ ਪ੍ਰਦਰਸ਼ਨਕਾਰੀਆਂ ਨੇ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ।