ਹਿਮਾਚਲ ਪ੍ਰਦੇਸ਼ 'ਚ ਪਹਿਲੀ ਵਾਰ ਦੇਖਿਆ ਗਿਆ ਕਾਲੇ ਰੰਗ ਦਾ ਉਕਾਬ

Wednesday, Aug 23, 2023 - 11:42 AM (IST)

ਹਿਮਾਚਲ ਪ੍ਰਦੇਸ਼ 'ਚ ਪਹਿਲੀ ਵਾਰ ਦੇਖਿਆ ਗਿਆ ਕਾਲੇ ਰੰਗ ਦਾ ਉਕਾਬ

ਸੋਲਨ- ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਚੈਲ ਜੰਗਲੀ ਜੀਵ ਸੈਂਚੂਰੀ 'ਚ ਪਹਿਲੀ ਵਾਰ ਕਾਲੇ ਰੰਗ ਦਾ ਉਕਾਬ ਦੇਖਿਆ ਗਿਆ ਹੈ। ਕਰੀਬ 16 ਵਰਗ ਕਿਲੋਮੀਟਰ ਦੇ ਦਾਇਰੇ 'ਚ ਫੈਲੇ ਸੈਂਚੂਰੀ 'ਚ ਅਜੇ ਤੱਕ ਇਸ ਜੀਵ ਨੂੰ ਨਹੀਂ ਦੇਖਿਆ ਗਿਆ ਸੀ। ਜੰਗਲੀ ਜੀਵ ਵਿਭਾਗ ਅਨੁਸਾਰ ਇਸ ਕਾਲੇ ਰੰਗ ਦੇ ਉਕਾਬ ਦੀ ਚੁੰਝ ਪੀਲੀ ਰੰਗ ਦੀ ਹੁੰਦੀ ਹੈ ਅਤੇ ਇਹ ਦਰੱਖਤਾਂ ਦੀਆਂ ਚੋਟੀਆਂ 'ਤੇ ਰਹਿਣਾ ਪਸੰਦ ਕਰਦਾ ਹੈ। 

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ : ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ 'ਤੇ ਵਾਹਨਾਂ ਦੀ ਆਵਾਜਾਈ ਬੰਦ

ਹਿਮਾਚਲ ਖੇਤਰ 'ਚ ਤਿੰਨ ਹਜ਼ਾਰ ਤੋਂ ਵੱਧ ਉੱਚਾਈ ਵਾਲੇ ਇਲਾਕਿਆਂ 'ਚ ਵੀ ਉਕਾਬ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਚੈਲ ਜੰਗਲੀ ਜੀਵ ਸੈਂਚੂਰੀ 'ਚ ਕੱਕੜ, ਤੇਂਦੁਏ, ਘੋਰਲ, ਸਾਂਭਰ ਸਮੇਤ ਹੋਰ ਪ੍ਰਜਾਤੀਆਂ ਦੇ ਜੀਵ ਪਾਏ ਜਾਂਦੇ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਇਸ ਪ੍ਰਜਾਤੀ ਦਾ ਜੀਵ ਦੇਖਿਆ ਗਿਆ ਹੈ। ਜੰਗਲਾਤ ਰੱਖਿਅਕ ਜਦੋਂ ਇਸ ਖੇਤਰ ਦਾ ਨਿਰੀਖਣ ਕਰ ਰਹੇ ਸਨ ਤਾਂ ਉਸ ਦੌਰਾਨ ਕਾਲੇ ਉਕਾਬ ਨੂੰ ਦੇਵਦਾਰ ਦੇ ਦਰੱਖਤ 'ਤੇ ਬੈਠੇ ਹੋਏ ਦੇਖਿਆ ਗਿਆ। ਵਿਭਾਗ ਦੇ ਕਰਮਚਾਰੀਆਂ ਨੇ ਇਸ ਪੰਛੀ ਦੀ ਤਸਵੀਰ ਕੈਮਰੇ 'ਚ ਕੈਦ ਕੀਤੀ। ਦੱਸਣਯੋਗ ਹੈ ਕਿ ਕਾਲੇ ਉਕਾਬ ਦੀ ਕੁੱਲ ਲੰਬਾਈ 81 ਸੈਂਟੀਮੀਟਰ ਤੱਕ ਹੋ ਸਕਦੀ ਹੈ ਜਦੋਂ ਕਿ ਇਸ ਖੰਭ 164 ਤੋਂ 178 ਸੈਂਟੀਮੀਟਰ ਤੱਕ ਫੈਲ ਸਕਦੇ ਹਨ। ਪੰਛੀ ਦਾ ਭਾਰ ਇਕ ਤੋਂ ਡੇਢ ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਜੰਗਲੀ ਜੀਵ ਵਿਭਾਗ ਹਿਮਾਚਲ ਦੇ ਤਾਪਮਾਨ 'ਚ ਇਸ ਪੰਛੀ ਦੇ ਆਉਣ ਦੀਆਂ ਸੰਭਾਵਨਾਵਾਂ ਨੂੰ ਵੀ ਤਲਾਸ਼ ਰਿਹਾ ਹੈ।

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News