ਬੀ.ਕੇ. ਬੰਸਲ ਦੇ ਸੁਸਾਈਡ ਨੋਟ ''ਚ ਅਮਿਤ ਸ਼ਾਹ ਦਾ ਨਾਂ, ਟਵਿੱਟਰ ''ਤੇ ਮਚਿਆ ਬਵਾਲ

09/29/2016 12:02:22 PM

ਨਵੀਂ ਦਿੱਲੀ— ਦਿੱਲੀ ਦੇ ਬੀ.ਕੇ. ਬੰਸਲ ਸੁਸਾਈਟ ਕੇਸ ''ਚ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸਾਬਕਾ ਡੀ.ਜੀ. ਬੀ.ਕੇ. ਬੰਸਲ ਦੇ ਸੁਸਾਈਡ ਨੋਟ ''ਚ ਭਾਜਪਾ ਚੇਅਰਮੈਨ ਅਮਿਤ ਸ਼ਾਹ ਦਾ ਨਾਂ ਆਉਣ ਨਾਲ ਕੇਸ ਨੇ ਨਵਾਂ ਰੁਖ ਲੈ ਲਿਆ ਹੈ। ਬੰਸਲ ਨੇ ਸੁਸਾਈਡ ਨੋਟ ''ਚ ਲਿਖਿਆ ਹੈ ਕਿ ਡੀ.ਆਈ.ਜੀ. ਰੈਂਕ ਦੇ ਇਕ ਸੀ.ਬੀ.ਆਈ. ਅਧਿਕਾਰੀ ਨੇ ਉਨ੍ਹਾਂ ਨੂੰ ਧਮਕਾਉਂਦੇ ਹੋਏ ਕਿਹਾ ਕਿ ''ਉਹ ਅਮਿਤ ਸ਼ਾਹ ਦਾ ਆਦਮੀ ਹੈ ਅਤੇ ਉਸ ਦਾ ਕੋਈ ਕੀ ਵਿਗਾੜੇਗਾ।'' 
ਬੰਸਲ ਨੇ ਨਾਲ ਹੀ ਨੋਟ ''ਚ ਲਿਖਿਆ ਕਿ ਸੀ.ਬੀ.ਆਈ. ਅਧਿਕਾਰੀ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਧਮਕਾਉਂਦੇ ਹੋਏ ਕਿਹਾ ਸੀ ਕਿ ਉਹ ਮੇਰੇ ਪਰਿਵਾਰ ਨੂੰ ਖਤਮ ਕਰ ਦੇਵੇਗਾ। ਸੋਸ਼ਲ ਮੀਡੀਆ ''ਤੇ ਬੰਸਲ ਦਾ ਸੁਸਾਈਡ ਨੋਟ ਵਾਇਰਲ ਹੋ ਗਿਆ ਹੈ। ਜਿਸ ਨਾਲ 
#CBIUncagedVulture ਅਤੇ
 #ReadSuicideNote ਹੈਸ਼ਟੈਗ ਵੀ ਟਰੇਂਡ ਕਰ ਰਿਹਾ ਹੈ। 
ਕੀ ਹੁਣ ਮੋਦੀ ਸਰਕਾਰ ਅਤੇ ਅਮਿਤ ਸ਼ਾਹ ਦੇ ਖਿਲਾਫ ਆਵਾਜ਼ ਚੁੱਕੇਗੀ ਮੀਡੀਆ? 
ਅਮਿਤ ਸ਼ਾਹ ਗੁੰਡਾ ਹੈ ਤਾਂ ਉਸ ਦੇ ਆਦਮੀ ਜਾਨ ਲੈਣ ਦਾ ਹੀ ਕੰਮ ਕਰਨਗੇ?
ਬੀ.ਕੇ. ਬੰਸਲ ਦੇ ਸੁਸਾਈਡ ਨੋਟ ''ਚ ਸਿੱਧਾ-ਸਿੱਧਾ ''ਤੜੀਪਾਰ'' ਦਾ ਨਾਂ ਹੈ ਪਰ ਕਿਸੇ ਨਿਊਜ਼ ਐਂਕਰ ਦੀ ਹਿੰਮਤ ਨਹੀਂ ਹੈ ਕਿ ਉਸ ਦਾ ਨਾਂ ਲੈ ਸਕੇ।
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੌਕੇ ਨੂੰ ਆਪਣੇ ਹੱਥੋਂ ਕਿਵੇਂ ਜਾਣ ਦਿੰਦੇ। ਉਨ੍ਹਾਂ ਨੇ ਟਵੀਟ ਕੀਤਾ- ਮੈਂ ਅਮਿਤ ਸ਼ਾਹ ਦਾ ਆਦਮੀ ਹਾਂ, ਮੇਰਾ ਕੋਈ ਕੀ ਵਿਗਾੜੇਗਾ। ਤੇਰੀ ਪਤਨੀ-ਬੇਟੀ ਦਾ ਉਹ ਹਾਲ ਕਰਾਂਗੇ ਕਿ ਸੁਣਨ ਵਾਲੇ ਵੀ ਕੰਬ ਜਾਣਗੇ।''''


Disha

News Editor

Related News