ਜ਼ਿਮਨੀ ਚੋਣਾਂ ''ਚ ਦੋਵਾਂ ਸੀਟਾਂ ''ਤੇ ਭਾਜਪਾ ਦੀ ਜਿੱਤ ਪੱਕੀ: CM ਜੈਰਾਮ

Friday, Oct 18, 2019 - 05:41 PM (IST)

ਜ਼ਿਮਨੀ ਚੋਣਾਂ ''ਚ ਦੋਵਾਂ ਸੀਟਾਂ ''ਤੇ ਭਾਜਪਾ ਦੀ ਜਿੱਤ ਪੱਕੀ: CM ਜੈਰਾਮ

ਸੋਲਨ—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਸੂਬੇ ਦੀਆਂ 2 ਵਿਧਾਨਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਦੋਵਾਂ ਸੀਟਾਂ ਭਾਜਪਾ ਕੋਲ ਸੀ ਅਤੇ ਹੁਣ ਵੀ ਭਾਜਪਾ ਦੀਆਂ ਰਹਿਣਗੀਆਂ। ਦੱਸ ਦੇਈਏ ਕਿ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ ਪਚਛਾਦ ਜਾਂਦੇ ਹੋਏ ਸੋਲਨ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਰਕਿਟ ਹਾਊਸ 'ਚ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਆਪਣੀ ਹਾਰ ਦਾ ਸਾਹਮਣੇ ਦੇਖ ਰਹੀ ਹੈ ਅਤੇ ਇਸ ਲਈ ਉਹ ਪੂਰੀ ਤਰ੍ਹਾਂ ਨਾਲ ਬੌਖਲਾ ਚੁੱਕੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੇਤਾ ਕਠੋਰ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਜਾਣ ਚੁੱਕੀ ਹੈ ਕਿ ਉਹ ਬੁਰੀ ਤਰ੍ਹਾਂ ਨਾਲ ਹਾਰ ਰਹੀ ਹੈ ਅਤੇ ਘਬਰਾ ਕੇ ਹੁਣ ਗੁੱਸੇ 'ਚ ਰੈਲੀਆਂ ਕਰ ਰਹੀ ਹੈ। ਦੂਜੇ ਪਾਸੇ ਭਾਜਪਾ ਨੇਕ ਵਿਚਾਰਾਂ ਨਾਲ ਚੋਣ ਲੜ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਸਥਿਤੀ ਬਿਲਕੁਲ ਖਰਾਬ ਕਰ ਦਿੱਤੀ ਸੀ, ਜਿਸ ਤੋਂ ਉਹ ਸੁਧਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਾਂਗਰਸ ਸਫਲ ਹੋਣ ਵਾਲੀ ਨਹੀਂ ਹੈ।

ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਚੋਣ ਪ੍ਰਚਾਰ 'ਚ ਸ਼ਾਮਲ ਨਾ ਹੋਣ 'ਤੇ ਪੁੱਛੇ ਗਏ ਸਵਾਲ 'ਤੇ ਜਵਾਬ 'ਚ ਠਾਕੁਰ ਨੇ ਕਿਹਾ ਕਿ ਮੈ ਕਾਮਨਾ ਕਰਦਾ ਹਾਂ ਕਿ ਉਹ ਜਲਦੀ ਸਿਹਤਮੰਦ ਹੋਣ ਪਰ ਉਨ੍ਹਾਂ ਦਾ ਚੋਣ ਪ੍ਰਚਾਰ 'ਤੇ ਆਉਣਾ ਜਾਂ ਨਾ ਆਉਣ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਪਰ ਅਹਿਮ ਗੱਲ ਇਹ ਹੈ ਕਿ ਜਲਦ ਹੀ ਉਹ ਸਿਹਤਮੰਦ ਹੋਣ। ਉਨ੍ਹਾਂ ਨੇ ਕਿਹਾ ਹੈ ਕਿ ਲੋਕ ਭਾਜਪਾ ਪ੍ਰਤੀ ਆਪਣਾ ਵਿਸ਼ਵਾਸ਼ ਰੱਖਦੇ ਹਨ ਜੋ ਸਾਡੀ ਸਭ ਤੋਂ ਵੱਡੀ ਜਿੱਤ ਦਾ ਕਾਰਨ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪਚਛਾਦ ਸੀਟ ਵੀ ਭਾਜਪਾ ਦੀ ਝੋਲੀ ਹੀ ਪਵੇਗੀ। ਜ਼ਿਕਰਯੋਗ ਹੈ ਕਿ ਸੂਬੇ 'ਚ ਧਰਮਸ਼ਾਲਾ ਅਤੇ ਸਿਰਮੌਰ ਜ਼ਿਲੇ ਦੇ ਪਚਛਾਦ ਵਿਧਾਨਸਭਾ ਸੀਟ 'ਤੇ ਚੋਣ ਪ੍ਰਚਾਰ ਆਖਰੀ ਪੜਾਅ 'ਤੇ ਹੈ। ਕਾਂਗਰਸ ਅਤੇ ਭਾਜਪਾ ਦੇ ਨੇਤਾ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ 'ਚ ਜੁੱਟੇ ਹੋਏ ਹਨ।


author

Iqbalkaur

Content Editor

Related News