ਹਵਾਈ ਅੱਡੇ ''ਤੇ ਭਿੜੇ ਰਵੀਸ਼ੰਕਰ ਅਤੇ ਆਰ. ਕੇ. ਸਿਨਹਾ ਦੇ ਸਮਰਥਕ

03/26/2019 4:55:35 PM

ਪਟਨਾ-ਬਿਹਾਰ ਦੇ ਪਟਨਾ ਸਾਹਿਬ 'ਚ ਸ਼ਤਰੂਘਨ ਸਿਨਹਾਂ ਦੇ ਟਿਕਟ ਕੱਟੇ ਜਾਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ.) ਨੇ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੂੰ ਟਿਕਟ ਦਿੱਤਾ। ਇਸੇ ਖੇਤਰ ਤੋਂ ਟਿਕਟ ਦੇ ਉੱਚ ਦਾਅਵੇਦਾਰ ਆਰ. ਕੇ. ਸਿਨਹਾ ਨਾਰਾਜ਼ ਹੋ ਗਏ। ਇਸ ਦੌਰਾਨ ਪਾਰਟੀ ਦੇ ਇਨ੍ਹਾਂ 2 ਵੱਡੇ ਨੇਤਾਵਾਂ ਦੇ ਸਮਰਥਕਾਂ ਵਿਚਾਲੇ ਕਾਫੀ ਲੜਾਈ ਹੋਈ ਅਤੇ ਇੱਕ-ਦੂਜੇ ਦੀ ਕੁੱਟ ਮਾਰ ਵੀ ਕੀਤੀ ਹੈ। 

ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨ ਕੀਤੇ ਜਾਣ ਤੋਂ ਬਾਅਦ ਅੱਜ ਭਾਵ ਮੰਗਲਵਾਰ ਨੂੰ ਜਦੋਂ ਪਹਿਲੀ ਵਾਰ ਕੇਂਦਰੀ ਕਾਨੂੰਨ ਮੰਤਰੀ ਅਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਪਟਨਾ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕਰਨ ਲਈ ਹਜ਼ਾਰਾਂ ਦੀ ਗਿਣਤੀ 'ਚ ਉਨ੍ਹਾਂ ਦੇ ਸਮਰੱਥਕ ਪਟਨਾ ਏਅਰਪੋਰਟ 'ਤੇ ਮੌਜੂਦ ਸੀ ਪਰ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਭਾਜਪਾ ਰਾਜ ਸਭਾ ਮੈਂਬਰ ਆਰ. ਕੇ. ਸਿਨਹਾ ਅਤੇ ਰਵੀਸ਼ੰਕਰ ਪ੍ਰਸਾਦ ਦੇ ਸਮਰਥਕਾਂ ਵਿਚਾਲੇ ਲੜਾਈ ਹੋਈ। ਲੜਾਈ ਇੰਨੀ ਵੱਧ ਗਈ ਕਿ  ਮੌਕੇ 'ਤੇ ਪੁਲਸ ਨੂੰ ਕਾਬੂ ਕਰਨ ਲਈ ਲਾਠੀਚਾਰਜ ਵੀ ਕਰਨਾ ਪਿਆ।

PunjabKesari

ਜ਼ਿਕਰਯੋਗ ਹੈ ਕਿ ਇਸ ਗੱਲ ਦੀ ਪਹਿਲਾਂ ਹੀ ਉਮੀਦ ਸੀ ਕਿ ਪਾਰਟੀ ਵੱਲੋਂ ਪਟਨਾ ਸਾਹਿਬ ਲੋਕ ਸਭਾ ਸੀਟ ਲਈ ਇਸ ਵਾਰ ਮੌਜੂਦਾ ਸੰਸਦ ਮੈਂਬਰ ਸ਼ਤਰੂਘਨ ਸਿਨਹਾਂ ਨੂੰ ਟਿਕਟ ਨਹੀਂ ਮਿਲੇਗਾ ਅਤੇ ਇਸ ਮੌਕੇ 'ਤੇ ਰਵੀਸ਼ੰਕਰ ਪ੍ਰਸਾਦ ਦੇ ਨਾਲ-ਨਾਲ ਆਰ. ਕੇ. ਸਿਨਹਾ ਨੂੰ ਵੀ ਇਸ ਸੀਟ ਤੋਂ ਟਿਕਟ ਲੈਣ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਰ. ਕੇ. ਸਿਨਹਾ ਦੇ ਸਮਰਥਕ ਕਾਫੀ ਨਾਰਾਜ਼ ਸੀ।


Iqbalkaur

Content Editor

Related News