ਬਦਮਾਸ਼ਾਂ ਨੇ ਭਾਜਪਾ ਕਰਮਚਾਰੀ ਦਾ ਚਾਕੂ ਮਾਰ ਕੇ ਕੀਤਾ ਕਤਲ

Saturday, Jun 23, 2018 - 12:04 PM (IST)

ਬੈਂਗਲੁਰੂ— ਕਰਨਾਟਕ ਦੇ ਚਿਕਮੰਗਲੌਰ 'ਚ ਭਾਜਪਾ ਦੇ ਜਨਰਲ ਸਕੱਤਰ ਮੁਹੰਮਦ ਅਨਵਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ੁੱਕਰਵਾਰ ਰਾਤ 9.30 ਵਜੇ ਬੀ. ਜੇ. ਪੀ. ਨੇਤਾ ਇਕ ਸਥਾਨਕ ਸਮਾਗਮ ਵਾਪਸ ਆ ਰਹੇ ਸਨ, ਜਿਸ ਦੌਰਾਨ ਇਕ ਅਣਜਾਣ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਬੀ. ਜੇ. ਪੀ. ਨੇਤਾ 'ਤੇ ਹੋਏ ਹਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੁਲਸ ਮੁਤਾਬਕ ਸ਼ੁੱਕਰਵਾਰ ਰਾਤ 9.30 ਵਜੇ ਮੁਹੰਮਦ ਅਨਵਰ ਇਕ ਨਿੱਜੀ ਸਮਾਗਮ ਤੋਂ ਵਾਪਸ ਆ ਰਹੇ ਸਨ, ਉਦੋਂ ਹੀ ਗਵਰੀ ਕੁਲਵਾ ਕੋਲ ਅਣਜਾਣ ਬਦਮਾਸ਼ਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਅਧਿਕਾਰੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਉਨ੍ਹਾਂ ਦੀ ਆਪਸੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ। ਇਸ ਮਾਮਲੇ 'ਤੇ ਕੁਝ ਸਥਾਨਕ ਨੇਤਾਵਾਂ ਦੇ ਬਿਆਨ ਸਾਹਮਣੇ ਆਏ ਹਨ। ਸਥਾਨਕ ਨੇਤਾਵਾਂ ਨੇ ਇਸ ਨੂੰ ਇਕ ਸਾਜ਼ਿਸ਼ ਦੇ ਤਹਿਤ ਕਤਲ ਦਾ ਮਾਮਲਾ ਦੱਸਿਆ ਹੈ। 

ਜ਼ਿਕਰਯੋਗ ਹੈ ਕਿ ਕਰਨਾਟਕ 'ਚ ਪਿਛਲੇ ਦਿਨੀਂ ਕਈ ਆਰ. ਐੱਸ. ਐੱਸ. ਕਰਮਚਾਰੀਆਂ ਅਤੇ ਬੀ. ਜੇ. ਪੀ. ਦੇ ਸਥਾਨਕ ਨੇਤਾਵਾਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕਰਨਾਟਕ 'ਚ 2016 ਤੋਂ 2018 ਦੇ ਵਿਚਕਾਰ ਸਿਲਸਿਲੇਵਾਰ ਤਰੀਕੇ ਨਾਲ ਆਰ. ਐੱਸ. ਐੱਸ. ਕਰਮਚਾਰੀਆਂ ਦੇ ਕਤਲ ਕਾਰਨ ਸੂਬੇ 'ਚ ਪਹਿਲਾਂ ਹੀ ਤਣਾਅ ਦੀ ਸਥਿਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜਦੋਂ ਤੱਕ ਰਿਪੋਰਟ ਨਹੀਂ ਆਉਂਦੀ ਹੈ। ਇਸ ਮਾਮਲੇ 'ਚ ਕੁਝ ਵੀ ਨਹੀਂ ਕਹਿ ਸਕਦੇ ਹਾਂ।  


Related News