60 ਫੀਸਦੀ ਸੰਸਦ ਮੈਂਬਰਾਂ ਤੋਂ ਨਾਰਾਜ਼ ਹਨ ਭਾਜਪਾ ਦੇ ਵਰਕਰ

01/15/2019 9:52:40 PM

ਨਵੀਂ ਦਿੱਲੀ– ਉੱਤਰ ਪ੍ਰਦੇਸ਼ ਵਿਚ ਸਪਾ-ਬਸਪਾ ਗਠਜੋੜ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸੰਭਾਵਿਤ ਗਠਜੋੜ ਦੀਆਂ ਖਬਰਾਂ ਕਾਰਨ ਭਾਜਪਾ ਦੀਆਂ ਪ੍ਰੇਸ਼ਾਨੀਆਂ ਵੱਧ ਗਈਆਂ ਹਨ। ਹੁਣ ਇਕ ਅਜਿਹੀ ਖਬਰ ਆਈ ਹੈ, ਜਿਸ ਕਾਰਨ ਭਾਜਪਾ ਦੀ ਪ੍ਰੇਸ਼ਾਨੀ ਕਈ ਗੁਣਾ ਵਧ ਸਕਦੀ ਹੈ।

ਇਸ ਖਬਰ ਮੁਤਾਬਕ ਭਾਜਪਾ ਦੇ 60 ਫੀਸਦੀ ਸੰਸਦ ਮੈਂਬਰਾਂ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਨਾਰਾਜ਼ਗੀ ਪਾਈ ਜਾਂਦੀ ਹੈ। ਭਾਜਪਾ ਨੂੰ ਪਾਰਟੀ ਵਿਚ ਆਪਣੇ ਅੰਦਰੂਨੀ ਸੂਤਰਾਂ ਤੋਂ ਮਿਲੀ ਫੀਡਬੈਕ ਰਾਹੀਂ ਇਹ ਪਤਾ ਲੱਗਾ ਹੈ। ਜਿਨ੍ਹਾਂ ਬਾਰੇ ਨਾਂਹਪੱਖੀ ਫੀਡਬੈਕ ਮਿਲੀ ਹੈ, ਉਨ੍ਹਾਂ ਵਿਚ ਭਾਜਪਾ ਦੇ ਕਈ ਚੋਟੀ ਦੇ ਆਗੂ ਅਤੇ ਮੰਤਰੀ ਵੀ ਸ਼ਾਮਲ ਹਨ। ਪਾਰਟੀ ਲੀਡਰਸ਼ਿਪ ਦੀ ਮੁਸ਼ਕਲ ਇਹ ਹੈ ਕਿ ਕਈ ਵੱਡੇ ਆਗੂਆਂ ਅਤੇ ਮੰਤਰੀਆਂ ਦੀ ਟਿਕਟ ਕੱਟ ਸਕਣੀ ਸੰਭਵ ਨਹੀਂ ਹੈ।

ਭਾਜਪਾ ਦੀ 2 ਦਿਨ ਪਹਿਲਾਂ ਦਿੱਲੀ ਵਿਚ ਕੌਮੀ ਕੌਂਸਲ ਦੀ ਬੈਠਕ ਹੋਈ ਸੀ। ਇਸ ਬੈਠਕ ਵਿਚ ਸਾਰੇ ਦੇਸ਼ ਤੋਂ ਪਾਰਟੀ ਵਰਕਰ ਆਏ ਸਨ। ਇਸ ਵਿਚ ਸੰਸਦ ਮੈਂਬਰਾਂ ਬਾਰੇ ਕੁਝ ਵਰਕਰਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਵਧੇਰੇ ਸੰਸਦ ਮੈਂਬਰਾਂ ਬਾਰੇ ਵਰਕਰਾਂ ਨੇ ਨਾਰਾਜ਼ਗੀ ਪ੍ਰਗਟ ਕੀਤੀ। ਇਸ ਦੇ ਨਾਲ ਹੀ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਅਤੇ ਮੀਡੀਆ ਇੰਚਾਰਜਾਂ ਨਾਲ ਵੀ ਵੱਖ-ਵੱਖ ਸੰਸਦ ਮੈਂਬਰਾਂ ਬਾਰੇ ਸੋਚ ਵਿਚਾਰ ਕੀਤਾ।


Inder Prajapati

Content Editor

Related News