ਹਿਮਾਚਲ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਇੰਦੂ ਗੋਸਵਾਮੀ ਨੇ ਦਿੱਤਾ ਅਸਤੀਫਾ

Friday, Jul 19, 2019 - 04:35 PM (IST)

ਹਿਮਾਚਲ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਇੰਦੂ ਗੋਸਵਾਮੀ ਨੇ ਦਿੱਤਾ ਅਸਤੀਫਾ

ਸ਼ਿਮਲਾ—ਹਿਮਾਚਲ ਪ੍ਰਦੇਸ਼ ਭਾਜਪਾ ਮਹਿਲਾ ਮੋਰਚੇ ਦੀ ਪ੍ਰਧਾਨ ਇੰਦੂ ਗੋਸਵਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਜਪਾ ਦੇ ਪ੍ਰਧਾਨ ਸਤਪਾਲ ਸੱਤੀ ਨੇ ਉਨ੍ਹਾਂ ਦਾ ਅਸਤੀਫਾ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਇੰਦੂ ਗੋਸਵਾਮੀ ਨੂੰ ਸ਼ਾਂਤਾ ਕੁਮਾਰ ਦੇ ਗ੍ਰਹਿ ਖੇਤਰ ਪਾਲਮਪੁਰ ਤੋਂ ਭਾਜਪਾ ਦੇ ਟਿਕਟ 'ਤੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਪ੍ਰਧਾਨ ਸਤਪਾਲ ਸੱਤੀ ਨੇ ਦੱਸਿਆ ਹੈ ਕਿ ਇੰਦੂ ਗੋਸਵਾਮੀ ਦਾ ਅਸਤੀਫਾ ਪਾਰਟੀ ਦਫਤਰ 'ਚ ਈਮੇਲ ਰਾਹੀਂ ਆਇਆ ਹੈ ਫਿਲਹਾਲ ਅਸਤੀਫੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 

ਜ਼ਿਕਰਯੋਗ ਹੈ ਕਿ 2017 ਵਿਧਾਨ ਸਭਾ ਚੋਣਾਂ 'ਚ ਭਾਜਪਾ ਤੋਂ ਵਿਧਾਇਕ ਰਹੇ ਅਤੇ ਸ਼ਾਂਤਾ ਕੁਮਾਰ ਦੇ ਨਜ਼ਦੀਕੀ ਪ੍ਰਵੀਣ ਸ਼ਰਮਾ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਇਸ ਤੋਂ ਨਾਰਾਜ਼ ਪ੍ਰਵੀਣ ਨੇ ਬਤੌਰ ਆਜ਼ਾਦ ਚੋਣ ਲੜੀ ਸੀ। ਇਸ ਕਾਰਨ ਭਾਜਪਾ ਦੀ ਉਮੀਦਵਾਰ ਇੰਦੂ ਗੋਸਵਾਮੀ ਚੋਣ ਹਾਰ ਗਈ ਸੀ। ਇੰਦੂ ਸਾਲ 2000-2003 ਤੱਕ ਸੂਬਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਰਹੀ ਅਤੇ 2013-2016 ਤੱਕ ਭਾਜਪਾ ਸੂਬਾ ਸਕੱਤਰ ਵੀ ਰਹੀ। ਹੁਣ ਉਹ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਸੀ।


author

Iqbalkaur

Content Editor

Related News