ਤੇਲੰਗਾਨਾ ''ਚ ਪ੍ਰਚਾਰ ਕਰੇਗੀ ਭਾਜਪਾ, ਅਮਿਤ ਸ਼ਾਹ ਨਾਲ PM ਮੋਦੀ ਵੀ ਲੈਣਗੇ ਹਿੱਸਾ
Friday, Nov 24, 2023 - 11:12 AM (IST)
ਨੈਸ਼ਨਲ ਡੈਸਕ- ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਛੱਤੀਸਗੜ੍ਹ 'ਚ ਚੋਣਾਂ ਤੋਂ ਬਾਅਦ ਹੁਣ ਤੇਲੰਗਾਨਾ ਅਤੇ ਰਾਜਸਥਾਨ 'ਚ ਚੋਣ ਦੀ ਵਾਰੀ ਹੈ। ਅਜਿਹੇ 'ਚ ਚੋਣਾਂ ਲੜ ਰਹੀਆਂ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਆਪਣਾ ਪ੍ਰਚਾਰ ਕਰ ਰਹੀਆਂ ਹਨ। ਭਾਜਪਾ ਪਾਰਟੀ ਦੇ ਨੇਤਾ ਰਾਜਸਥਾਨ 'ਚ ਚੋਣ ਪ੍ਰਚਾਰ ਮਗਰੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਤੇਲੰਗਾਨਾ ਲਈ ਰਵਾਨਾ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਤੇ 25 ਨਵੰਬਰ ਨੂੰ ਤੇਲੰਗਾਨਾ ਦੇ ਸ਼ਹਿਰਾਂ 'ਚ ਰੋਡ ਸ਼ੋਅਰ ਅਤੇ ਇਕ ਜਨਤਕ ਬੈਠਕ 'ਚ ਹਿੱਸਾ ਲੈਣਗੇ।
ਇਸ ਦੇ ਨਾਲ ਹੀ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਵੀ ਉੱਥੇ ਦੀਆਂ ਕਈ ਜਨਤਕ ਬੈਠਕਾਂ 'ਚ ਹਿੱਸਾ ਲੈਣਗੇ। ਦੱਸਣਯੋਗ ਹੈ ਕਿ ਰਾਜਸਥਾਨ ਚੋਣਾਂ ਭਲਕੇ ਯਾਨੀ ਸ਼ਨੀਵਾਰ ਹੋਣੀਆਂ ਹਨ। ਤੇਲੰਗਾਨਾ 'ਚ 30 ਨਵੰਬਰ ਨੂੰ ਵੋਟਿੰਗ ਹੋਵੇਗੀ। ਉੱਥੇ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਉਣਗੇ। ਭਾਜਪਾ ਦੇ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਅੱਜ ਤੇਲੰਗਾਨਾ ਦੇ ਨਿਜਾਮਬਾਦ 'ਚ ਜਨ ਸਭਾ ਨੂੰ ਸੰਬੋਧਨ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8