ਬਜਟ ਦੇ ਪ੍ਰਚਾਰ ਲਈ ਦੇਸ਼ ਭਰ ’ਚ ਮੁਹਿੰਮ ਚਲਾਏਗੀ ਭਾਜਪਾ, ਕੇਂਦਰੀ ਮੰਤਰੀ 50 ਸ਼ਹਿਰਾਂ ’ਚ ਕਰਨਗੇ ਪ੍ਰੈੱਸ ਕਾਨਫਰੰਸਾਂ
Wednesday, Feb 01, 2023 - 05:17 AM (IST)
ਨੈਸ਼ਨਲ ਡੈਸਕ—ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ. ਪੀ. ਨੱਢਾ ਨੇ ਆਮ ਬਜਟ ’ਤੇ ਚਰਚਾ ਕਰਨ ਲਈ 1 ਤੋਂ 12 ਫਰਵਰੀ ਤੱਕ ਦੇਸ਼ ਵਿਆਪੀ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਨੌਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦਾ ਕਨਵੀਨਰ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੂੰ ਬਣਾਇਆ ਗਿਆ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਸੁਨੀਲ ਬਾਂਸਲ, ਕਿਸਾਨ ਮੋਰਚਾ ਦੇ ਪ੍ਰਧਾਨ ਰਾਜਕੁਮਾਰ ਚਾਹਰ, ਭਾਜਪਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਤੇਜਸਵੀ ਸੂਰਿਆ ਅਤੇ ਕਈ ਆਰਥਿਕ ਮਾਹਿਰਾਂ ਨੂੰ ਇਸ ਕਮੇਟੀ ’ਚ ਮੈਂਬਰ ਬਣਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : 7 ਸਾਲ ਦੀ ਬੱਚੀ ਨੇ ਖੇਡ-ਖੇਡ ’ਚ ਸਾੜ੍ਹੀ ਨਾਲ ਲੈ ਲਿਆ ਫਾਹਾ
ਸੁਸ਼ੀਲ ਮੋਦੀ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਇਸ ਕਮੇਟੀ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ’ਚ ਆਪਣੀ ਪਹਿਲੀ ਬੈਠਕ ’ਚ ਫ਼ੈਸਲਾ ਕੀਤਾ ਕਿ 4 ਤੋਂ 5 ਫਰਵਰੀ ਦਰਮਿਆਨ ਦੇਸ਼ ਦੇ ਸਾਰੇ ਸੂਬਿਆਂ ਰਾਜਧਾਨੀਆਂ ਸਮੇਤ 50 ਮਹੱਤਵਪੂਰਨ ਕੇਂਦਰਾਂ ’ਤੇ ਕੇਂਦਰੀ ਮੰਤਰੀ, ਪਾਰਟੀ ਦੇ ਰਾਸ਼ਟਰੀ ਅਹੁਦੇਦਾਰ ਤੇ ਆਰਥਿਕ ਮਾਹਿਰ ਮਾਹਿਰ ‘ਬਜਟ ’ਤੇ ਸੰਮੇਲਨ’ ਅਤੇ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕਰਨਗੇ। ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ 2 ਫਰਵਰੀ ਨੂੰ ਆਪਣੇ ਸੂਬਿਆਂ ’ਚ ਮੀਡੀਆ ਨਾਲ ਬਜਟ ਦੇ ਗੁਣਾਂ ਬਾਰੇ ਚਰਚਾ ਕਰਨਗੇ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਦੀ ਭਲਕੇ ਬੁਲਾਈ ਅਹਿਮ ਮੀਟਿੰਗ, ਦਿੱਤੀ ਇਹ ਹਦਾਇਤ
ਬਿਆਨ ’ਚ ਕਿਹਾ ਗਿਆ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਹਰੇਕ ਸੂਬੇ ’ਚ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ। ਸਾਰੇ ਜ਼ਿਲ੍ਹਿਆਂ ’ਚ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ ਬਜਟ ਦੇ ਮੁੱਖ ਮੁੱਦਿਆਂ ਨੂੰ ਬਲਾਕ ਪੱਧਰ ਤੱਕ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬੁੱਧਵਾਰ ਨੂੰ ਸੰਸਦ ’ਚ ਵਿੱਤੀ ਸਾਲ 2022-23 ਦਾ ਆਮ ਬਜਟ ਪੇਸ਼ ਕਰੇਗੀ।