ਮਹਿਲਾ ਵੋਟਰਾਂ ਲਈ ਭਾਜਪਾ ਸ਼ੁਰੂ ਕਰੇਗੀ ‘ਯੰਗ ਜੀਨਸ’ ਤੇ ‘ਸੁਰੱਕਸ਼ਾ ਪੇ ਚਰਚਾ’

Friday, Jan 28, 2022 - 02:32 AM (IST)

ਨਵੀਂ ਦਿੱਲੀ– ਦੇਸ਼ ਵਿਚ 5 ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਮਹਿਲਾ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਇਕ ਫਰਵਰੀ ਤੋਂ ‘ਯੰਗ ਜੀਨਸ’ ਅਤੇ ‘ਸੁਰੱਕਸ਼ਾ ਪੇ ਚਰਚਾ’ ਨਾਂ ਦੀਆਂ 2 ਵਿਸ਼ੇਸ਼ ਪ੍ਰਚਾਰ ਮੁਹਿੰਮਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਵਾਨਤੀ ਸ਼੍ਰੀਨਿਵਾਸਨ ਨੇ ਵੀਰਵਾਰ ਨੂੰ ਗੱਲਬਾਤ ਵਿਚ ਇਨ੍ਹਾਂ ਦੋਵਾਂ ਮੁਹਿੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਜਪਾ ‘ਯੰਗ ਜੀਨਸ’ ਨਾਂ ਤੋਂ ਇਕ ਅਨੋਖੀ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਵਿਚ ਚੋਣ ਸੂਬਿਆਂ ਦੇ ਹਰੇਕ ਵਿਧਾਨ ਸਭਾ ਖੇਤਰ ਵਿਚ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਸੰਵਾਦ ਸਥਾਪਤ ਕੀਤਾ ਜਾਵੇਗਾ।

ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ


ਉਨ੍ਹਾਂ ਕਿਹਾ ਕਿ ਭਾਜਪਾ ਖਿਲਾਫ ਹਮੇਸ਼ਾ ਦਿਗਵਿਜੇ ਸਿੰਘ ਵਰਗੇ ਕਾਂਗਰਸ ਨੇਤਾਵਾਂ ਨੇ ਮਾੜਾ ਪ੍ਰਚਾਰ ਕੀਤਾ ਕਿ ਸਾਡੀ ਪਾਰਟੀ ਮਹਿਲਾਵਾਂ ਦੇ ਜੀਨਸ ਪਹਿਨਣ ਖਿਲਾਫ ਹੈ ਅਤੇ ਜੀਨਸ ਪਹਿਨਣ ਵਾਲੀਆਂ ਲੜਕੀਆਂ ਸਾਨੂੰ ਵੋਟਾਂ ਨਹੀਂ ਦਿੰਦੀਆਂ। ਸੱਚਾਈ ਤਾਂ ਇਹ ਹੈ ਕਿ ਪ੍ਰਗਤੀਸ਼ੀਲ ਅਤੇ ਆਧੁਨਿਕ ਵਿਚਾਰਾਂ ਦੇ ਨਾਲ ਮਹਾਨ ਭਾਰਤੀ ਸਭਿਆਚਾਰ ਨੂੰ ਭਾਜਪਾ ਦੀ ਵਿਚਾਰਧਾਰਾ ਨੇ ਹਮੇਸ਼ਾ ਮਿਲਾਇਆ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News