BBC ਖ਼ਿਲਾਫ਼ ਗੁਜਰਾਤ ਵਿਧਾਨਸਭਾ ''ਚ ਮਤਾ ਲਿਆਉਣਗੇ ਭਾਜਪਾ ਵਿਧਾਇਕ
Wednesday, Mar 08, 2023 - 03:59 AM (IST)
ਅਹਿਮਦਾਬਾਦ (ਭਾਸ਼ਾ): ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵਿਪੁਲ ਪਟੇਲ ਸ਼ੁੱਕਰਵਾਰ ਨੂੰ ਵਿਧਾਨਸਬਾ ਵਿਚ ਇਕ ਮਤਾ ਪੇਸ਼ ਕਰਨਗੇ, ਜਿਸ ਵਿਚ ਬੀ.ਬੀ.ਸੀ. ਦੀ ਡਾਕਿਊਮੈਂਟਰੀ ਵਿਚ ਦਿਖਾਏ ਗਏ ਮਨਘੜਤ ਸਿੱਟਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਪਟੇਲ ਨੇ ਬੀ.ਬੀ.ਸੀ. 'ਤੇ 2002 ਦੇ ਗੋਧਰਾ ਦੰਗਿਆਂ ਤੋਂ ਬਾਅਦ ਇਕ ਵਾਰ ਫਿਰ ਉਸ ਵੇਲੇ ਦੀ ਸਰਕਾਰ ਨੂੰ ਦੋਸ਼ ਦੇਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਇਹ ਖ਼ਬਰ ਵੀ ਪੜ੍ਹੋ - ਅੱਤਵਾਦੀ-ਗੈਂਗਸਟਰ ਗੱਠਜੋੜ 'ਤੇ NIA ਨੇ ਮਾਰੀ ਇਕ ਹੋਰ ਸੱਟ; ਰਿੰਦਾ, ਬਿਸ਼ਨੋਈ ਤੇ ਬੰਬੀਹਾ ਗਰੁੱਪ ਖ਼ਿਲਾਫ਼ ਐਕਸ਼ਨ
ਮਤੇ ਮੁਤਾਬਕ, ਬੀ.ਬੀ.ਸੀ. ਦੀ ਡਾਕਿਊਮੈਂਟਰੀ ਭਾਰਤ ਦੇ ਗਲੋਬਲ ਅਕਸ ਨੂੰ ਖ਼ਰਾਬ ਕਰਨ ਦਾ ਹੇਠਲੇ ਪੱਧਰ ਦੀ ਕੋਸ਼ਿਸ਼ ਹੈ। ਵਿਧਾਨਸਭਾ ਸਕੱਤਰੇਤ ਵੱਲੋਂ ਮੰਗਲਵਾਰ ਨੂੰ ਸਾਂਝੇ ਕੀਤੇ ਗਏ ਮਤੇ ਦੇ ਨਿਚੋੜ ਮੁਤਾਬਕ, “ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਤੇ ਪ੍ਰਗਟਾਵੇ ਦੀ ਅਜ਼ਾਦੀ ਇਸ ਦੇ ਮੂਲ ਵਿਚ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਕ ਮੀਡੀਆ ਸੰਸਥਾ ਅਜਿਹੀ ਅਜ਼ਾਦੀ ਦੀ ਦੁਰਵਰਤੋਂ ਕਰ ਸਕਦੀ ਹੈ।”
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਨੇ ਵਧਾਇਆ ਮਾਣ, Airforce 'ਚ ਇਹ ਮੁਕਾਮ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ
ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਦਾ ਡਾਕੀਊਮੈਂਟਰੀ 'ਇੰਡੀਆ: ਦ ਮੋਦੀ ਕੁਐਸ਼ਚਨ' ਦੋ ਹਿੱਸਿਆਂ ਵਿਚ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਕੁੱਝ ਪਹਿਲੂਆਂ ਦੀ ਪੜਤਾਲ 'ਤੇ ਅਧਾਰਤ ਹੈ। ਗੁਜਰਾਤ ਦੰਗਿਆਂ ਦੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਮੰਤਰੀ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।