ਭਾਜਪਾ ਨੂੰ ਯੂ. ਪੀ. ’ਚ 5.77 ਕਰੋੜ ਲਾਭਪਾਤਰੀਆਂ ਦੀ ਵੋਟ ਦੀ ਉਮੀਦ

Sunday, Feb 27, 2022 - 09:32 AM (IST)

ਨਵੀਂ ਦਿੱਲੀ– ਲਾਭਪਾਤਰੀਆਂ ਦੀ ਸੂਚੀ ਦੇ ਨਾਲ, ਸੰਘ ਪਰਿਵਾਰ ਦੇ ਸਵੈਮ ਸੇਵਕਾਂ ਦੀ ਇਕ ਫੌਜ ਵੋਟ ਹਾਸਲ ਕਰਨ ਲਈ ਯੂ. ਪੀ. ’ਚ ਲਗਭਗ 5.77 ਕਰੋੜ ਲੋਕਾਂ ਦੇ ਦਰਵਾਜੇ ਖੜਕਾ ਰਹੀ ਹੈ। ਭਾਜਪਾ ਲੀਡਰਸ਼ਿਪ ਨੇ ਵੋਟ ਲਈ ਮੋਦੀ-ਯੋਗੀ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਹਰ ਦਰਵਾਜੇ ’ਤੇ ਦਸਤਕ ਦੇਣ ਲਈ ਆਪਣੇ ਵਰਕਰਾਂ ਨੂੰ ਤਾਇਨਾਤ ਕੀਤਾ। ਸਰਕਾਰੀ ਸਰੋਤਾਂ ਤੋਂ ਜੁਟਾਏ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ 5.77 ਕਰੋੜ ਬਾਲਿਗ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਅਤੇ ਯੋਗੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ 4 ਪ੍ਰਮੁੱਖ ਯੋਜਨਾਵਾਂ ਨਾਲ ਲਾਭਵੰਦ ਹੋਏ ਹਨ। ਯੂ. ਪੀ. ’ਚ 2.82 ਕਰੋੜ ਕਿਸਾਨਾਂ ਨੂੰ ਹਰ ਮਹੀਨੇ 2000 ਰੁਪਏ ਦੀ ਕਿਸ਼ਤ ਸਿੱਧੇ ਉਨ੍ਹਾਂ ਦੇ ਖਾਤੇ ’ਚ ਮਿਲ ਰਹੀ ਹੈ। ਭੁਗਤਾਨ ਦੀ ਅਗਲੀ ਕਿਸ਼ਤ ਮਾਰਚ 2022 ਦੇ ਪਹਿਲੇ ਹਫ਼ਤੇ ’ਚ ਦਿੱਤੀ ਜਾਣ ਵਾਲੀ ਹੈ। ਇਸ ਤੋਂ ਇਲਾਵਾ ਯੂ. ਪੀ. ’ਚ 1.67 ਕਰੋੜ ਪਰਿਵਾਰਾਂ ਨੇ ਆਪਣੇ ਪੀ. ਐੱਮ-ਉੱਜਵਲਾ ਯੋਜਨਾ ਐੱਲ. ਪੀ. ਜੀ. ਗੈਸ ਸਲੰਡਰ ਦਾ ਲਾਭ ਚੁੱਕਿਆ ਹੈ। ਇਹ ਧਿਆਨ ਰੱਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਪਰਿਵਾਰਾਂ ਨੇ 2020-21 ਦੇ ਦੌਰਾਨ ਔਸਤਨ 4.80 ਰੀ-ਫਿਲ ਕਰਵਾਏ।

ਇਹ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਦੇ ਉਲਟ ਹੈ ਕਿ ਜ਼ਿਆਦਾਤਰ ਲਾਭਪਾਤਰੀ ਰੀ-ਫਿਲ ਲਈ ਨਹੀਂ ਗਏ। ਸਰਕਾਰ ਨੇ 3 ਫਰਵਰੀ, 2022 ਨੂੰ ਇਕ ਸੰਸਦੀ ਸਵਾਲ ਦੇ ਜਵਾਬ ’ਚ ਦੱਸਿਆ ਕਿ ਮਨਰੇਗਾ (ਪੇਂਡੂ ਰੋਜ਼ਗਾਰ ਯੋਜਨਾ) ਦੇ ਤਹਿਤ 1.16 ਕਰੋੜ ਲਾਭਪਾਤਰੀਆਂ ਨੇ ਯੂ. ਪੀ. ’ਚ 2020-21 ਦੇ ਦੌਰਾਨ ਸਾਲ ’ਚ 100 ਦਿਨਾਂ ਲਈ ਨੌਕਰੀ ਦਾ ਲਾਭ ਲਿਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁਹਿੰਮ ’ਚ ਹਾਲ ਹੀ ’ਚ ਆਪਣੇ ਸੁਰ ਬਦਲ ਦਿੱਤੇ ਹੈ ਅਤੇ ਹੁਣ ਕਲਿਆਣਕਾਰੀ ਯੋਜਨਾਵਾਂ ’ਤੇ ਬਹੁਤ ਜ਼ਿਆਦਾ ਭਰੋਸਾ ਕਰ ਰਹੇ ਹਨ। ਅਧਿਕਾਰਕ ਸੂਤਰਾਂ ਵੱਲੋਂ ਕੱਢੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ 7 ਸਾਲਾਂ ’ਚ ਇਕੱਲੇ ਯੂ. ਪੀ. ’ਚ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਦੇ ਤਹਿਤ 2.22 ਕਰੋੜ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਇਹ ਯੂ. ਪੀ. ’ਚ ਪੀ. ਐੱਮ. ਆਵਾਸ ਯੋਜਨਾ (ਰੂਰਲ) ਦੇ ਤਹਿਤ ਬਣਾਏ ਗਏ ਗਰੀਬਾਂ ਲਈ 12.14 ਲੱਖ ਘਰਾਂ ਤੋਂ ਵੱਖ ਹਨ।


Rakesh

Content Editor

Related News