ਕਾਂਗਰਸ ਨੇ 70 ਸਾਲਾ ''ਚ ਜੋ ਬਣਾਇਆ, ਭਾਜਪਾ ਨੇ ਉਹ ਸਭ ਕੁੱਝ ਵੇਚ ਦਿੱਤਾ: ਰਾਹੁਲ ਗਾਂਧੀ

Sunday, Sep 12, 2021 - 03:35 AM (IST)

ਕਾਂਗਰਸ ਨੇ 70 ਸਾਲਾ ''ਚ ਜੋ ਬਣਾਇਆ, ਭਾਜਪਾ ਨੇ ਉਹ ਸਭ ਕੁੱਝ ਵੇਚ ਦਿੱਤਾ: ਰਾਹੁਲ ਗਾਂਧੀ

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਜਪਾ ਦੇ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੇ ਸੱਤ ਸਾਲ ਵਿੱਚ ਸਭ ਕੁੱਝ ਵੇਚ ਦਿੱਤਾ ਜੋ ਕਾਂਗਰਸ ਦੇ ਅਗਵਾਈ ਵਾਲੀ ਸਰਕਾਰਾਂ ਨੇ 70 ਸਾਲ ਵਿੱਚ ਬਣਾਇਆ ਸੀ। ਕਾਂਗਰਸ ਨਾਲ ਜੁੜਿਆ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ (ਐੱਨ.ਐੱਸ.ਯੂ.ਆਈ.) ਦੀ ਰਾਸ਼ਟਰੀ ਕਾਰਜਕਾਰਨੀ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁੰਬਈ ਅੱਤਵਾਦੀ ਹਮਲਿਆਂ ਦੇ ਸਮੇਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਇੱਕ ਕਮਜੋਰ ਪ੍ਰਧਾਨ ਮੰਤਰੀ ਕਰਾਰ ਦਿੱਤਾ ਗਿਆ ਸੀ ਪਰ ਮੀਡੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੁਲਵਾਮਾ ਹਮਲੇ ਦੇ ਸਮੇਂ ਸਵਾਲ ਤੱਕ ਨਹੀਂ ਕੀਤਾ।

ਇਹ ਵੀ ਪੜ੍ਹੋ - ਭਾਜਪਾ ਨੇ ਮੁੱਖ ਮੰਤਰੀ ਬਦਲਿਆ, ਜਨਤਾ ਨੇ ਸਰਕਾਰ ਬਦਲਣ ਦਾ ਮਨ ਬਣਾਇਆ ਹੈ: ਹਾਰਦਿਕ ਪਟੇਲ

ਉਨ੍ਹਾਂ ਕਿਹਾ, ਕਾਂਗਰਸ ਹਮੇਸ਼ਾ ਦੇਸ਼ ਨੂੰ ਖੜ੍ਹਾ ਕਰਨ ਵਾਲਾ ਖੰਭਾ ਰਹੀ ਹੈ ਅਤੇ 70 ਸਾਲ ਦੀ ਸਾਡੀ ਸਾਰੀ ਮਿਹਨਤ ਭਾਜਪਾ ਨੇ ਸਿਰਫ ਸੱਤ ਸਾਲਾਂ ਵਿੱਚ ਵੇਚ ਦਿੱਤੀ। ਜਦੋਂ ਮੁੰਬਈ 'ਤੇ ਹਮਲਾ ਹੋਇਆ ਸੀ, ਤਾਂ ਮਨਮੋਹਨ ਸਿੰਘ ਨੂੰ ਮੀਡੀਆ ਨੇ ਇੱਕ ਕਮਜੋਰ ਪ੍ਰਧਾਨ ਮੰਤਰੀ ਕਿਹਾ ਸੀ। ਪੁਲਵਾਮਾ ਹਮਲੇ ਦੇ ਸਮੇਂ ਮੀਡੀਆ ਨੇ ਸਵਾਲ ਵੀ ਨਹੀਂ ਚੁੱਕੇ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੜੀ ਮਿਹਨਤ ਕਰਨ ਲਈ ਐੱਨ.ਐੱਸ.ਯੂ.ਆਈ. ਦੇ ਮੈਬਰਾਂ ਦੀ ਤਾਰੀਫ ਕੀਤੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News