ਦਿੱਲੀ BJP ਪ੍ਰਧਾਨ ਦੇ ਅਹੁਦੇ ਤੋਂ ਹਟਾਏ ਗਏ ਮਨੋਜ ਤਿਵਾੜੀ, ਆਦੇਸ਼ ਕੁਮਾਰ ਨੂੰ ਮਿਲੀ ਕਮਾਨ

6/2/2020 3:44:55 PM

ਨਵੀਂ ਦਿੱਲੀ-ਕੋਰੋਨਾ ਆਫਤ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੱਡਾ ਬਦਲਾਅ ਕੀਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਭਾਜਪਾ ਪ੍ਰਧਾਨ ਅਹੁਦੇ ਤੋਂ ਮਨੋਜ ਤਿਵਾੜੀ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੁਣ ਆਦੇਸ਼ ਕੁਮਾਰ ਗੁਪਤਾ ਨੂੰ ਦਿੱਲੀ ਭਾਜਪਾ ਦੀ ਕਮਾਨ ਦਿੱਤੀ ਗਈ ਹੈ। ਇਸ ਸਬੰਧੀ ਪਾਰਟੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਅਧਿਕਾਰਤ ਚਿੱਠੀ ਜਾਰੀ ਕਰ ਕੇ ਜਾਣਕਾਰੀ ਦਿੱਤੀ ਗਈ ਹੈ।

PunjabKesari

ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਭਾਜਪਾ ਪ੍ਰਧਾਨ ਨੂੰ ਵੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਵਿਸ਼ਣੂਦੇਵ ਸਾਈ ਨੂੰ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਮਣੀਪੁਰ 'ਚ ਵੀ ਨਵੇਂ ਸੂਬਾ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ। ਹੁਣ ਐੱਸ. ਟਕੇਂਦਰ ਸਿੰਘ ਦੇ ਹੱਥਾਂ 'ਚ ਮਣੀਪੁਰ ਭਾਜਪਾ ਦੀ ਕਮਾਨ ਦਿੱਤੀ ਗਈ ਹੈ। ਤਿੰਨਾਂ ਸੂਬਾ ਪ੍ਰਧਾਨਾਂ ਦਾ ਐਲਾਨ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਢਾ ਦੇ ਆਦੇਸ਼ 'ਤੇ ਹੋਈ ਹੈ।

PunjabKesari


Iqbalkaur

Content Editor Iqbalkaur