ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਘਰ ਸੁਰੱਖਿਆ ਕਰਮੀ ਨੇ ਗੋਲੀ ਮਾਰ ਕੀਤੀ ਖ਼ੁਦਕੁਸ਼ੀ

Tuesday, Apr 08, 2025 - 05:41 PM (IST)

ਭਾਜਪਾ ਪ੍ਰਦੇਸ਼ ਪ੍ਰਧਾਨ ਦੇ ਘਰ ਸੁਰੱਖਿਆ ਕਰਮੀ ਨੇ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਪਟਨਾ- ਬਿਹਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਡਾ. ਦਿਲੀਪ ਜਾਇਸਵਾਲ ਦੇ ਘਰ ਦੇ ਸੁਰੱਖਿਆ ਕਰਮੀ ਨੇ ਮੰਗਲਵਾਰ ਸਵੇਰੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਕਰੀਬ 10.30 ਵਜੇ ਸਕੱਤਰੇਤ ਪੁਲਸ ਸਟੇਸ਼ਨ ਵਿਧਾਇਕ ਘਰ 'ਚ ਹਾਊਸ ਗਾਰਡ ਵਜੋਂ ਤਾਇਨਾਤ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੇ ਇਕ ਜਵਾਨ ਨੂੰ ਸਿਰ 'ਚ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ। ਸਥਾਨਕ ਪੁਲਸ ਜਦੋਂ ਮੌਕੇ 'ਤੇ ਪਹੁੰਚੀ ਉਦੋਂ ਸੀਆਰਪੀਐੱਫ ਜਵਾਨ ਨੂੰ ਮ੍ਰਿਤਕ ਹਾਲਤ 'ਚ ਦੇਖਿਆ ਗਿਆ। ਜਵਾਨ ਦੇ ਸਿਰ 'ਚ ਗੋਲੀ ਲੱਗੀ ਹੋਈ ਸੀ। 

ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਭਾਜਪਾ ਪ੍ਰਧਾਨ ਡਾ. ਦਿਲੀਪ ਜਾਇਸਵਾਲ ਦੇ ਘਰ ਦੇ ਸੁਰੱਖਿਆ ਕਰਮੀ ਆਸ਼ੂਤੋਸ਼ ਮਿਸ਼ਰਾ (27) ਵਜੋਂ ਕੀਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਪਹਿਲੀ ਨਜ਼ਰ ਇਹ ਮਾਮਲਾ ਖ਼ੁਦਕੁਸ਼ੀ ਦਾ ਜਾਪਦਾ ਹੈ। ਫੋਰੈਂਸਿਕ ਸਾਇੰਸ ਲੈਬਾਰਟਰੀ (ਐੱਫਐੱਸਐੱਸਐੱਲ) ਦੀ ਮਦਦ ਨਾਲ ਹਾਦਸੇ ਵਾਲੀ ਜਗ੍ਹਾ ਤੋਂ ਸਬੂਤ ਇਕੱਠੇ ਕਰਦੋ ਹੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News