ਪੰਕਜ ਚੌਧਰੀ ਬਣੇ ਯੂਪੀ ਭਾਜਪਾ ਦੇ ਨਵੇਂ ਪ੍ਰਧਾਨ, CM ਯੋਗੀ ਦੀ ਮੌਜੂਦਗੀ ''ਚ ਪੀਯੂਸ਼ ਗੋਇਲ ਨੇ ਕੀਤਾ ਐਲਾਨ

Sunday, Dec 14, 2025 - 02:11 PM (IST)

ਪੰਕਜ ਚੌਧਰੀ ਬਣੇ ਯੂਪੀ ਭਾਜਪਾ ਦੇ ਨਵੇਂ ਪ੍ਰਧਾਨ, CM ਯੋਗੀ ਦੀ ਮੌਜੂਦਗੀ ''ਚ ਪੀਯੂਸ਼ ਗੋਇਲ ਨੇ ਕੀਤਾ ਐਲਾਨ

ਨੈਸ਼ਨਲ ਡੈਸਕ : ਕੇਂਦਰੀ ਮੰਤਰੀ ਤੇ ਮਹਾਰਾਜਗੰਜ ਤੋਂ 7 ਵਾਰ ਦੇ ਲੋਕ ਸਭਾ ਮੈਂਬਰ (MP) ਪੰਕਜ ਚੌਧਰੀ ਨੂੰ ਐਤਵਾਰ ਨੂੰ ਉੱਤਰ ਪ੍ਰਦੇਸ਼ ਦਾ ਨਵਾਂ ਭਾਜਪਾ ਸੂਬਾ ਪ੍ਰਧਾਨ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਭੂਪੇਂਦਰ ਚੌਧਰੀ ਦੀ ਥਾਂ ਲਈ ਹੈ। ਇਹ ਰਸਮੀ ਐਲਾਨ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਚੋਣ ਇੰਚਾਰਜ ਪੀਯੂਸ਼ ਗੋਇਲ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ਵਿੱਚ ਲਖਨਊ ਸਥਿਤ ਪਾਰਟੀ ਦਫ਼ਤਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਸਵਸਤੀ ਵਚਨ, ਸ਼ੰਖਨਾਦ ਅਤੇ ਡਮਰੂ ਵਾਦਨ ਨਾਲ ਕੀਤੀ ਗਈ। ਇਸ ਤੋਂ ਬਾਅਦ ਪੰਕਜ ਚੌਧਰੀ ਨੂੰ ਨਵੇਂ ਪ੍ਰਦੇਸ਼ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਗਿਆ, ਜਿੱਥੇ ਨਿਵਰਤਮਾਨ ਪ੍ਰਧਾਨ ਚੌਧਰੀ ਭੂਪੇਂਦਰ ਸਿੰਘ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਸੌਂਪਿਆ।  ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਚੋਣ ਇੰਚਾਰਜ ਪੀਯੂਸ਼ ਗੋਇਲ ਤੋਂ ਇਲਾਵਾ ਉਪ ਮੁੱਖ ਮੰਤਰੀ (Deputy CM) ਕੇਸ਼ਵ ਪ੍ਰਸਾਦ ਮੌਰਿਆ ਤੇ ਬ੍ਰਜੇਸ਼ ਪਾਠਕ ਸਮੇਤ ਯੂਪੀ ਭਾਜਪਾ ਦੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ।
2027 ਦੀਆਂ ਚੋਣਾਂ ਲਈ ਅਹਿਮ ਕਦਮ
ਮਹਾਰਾਜਗੰਜ ਤੋਂ ਸੱਤ ਵਾਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੀ ਨਿਯੁਕਤੀ ਨੂੰ ਭਾਜਪਾ ਦੀ ਵੱਡੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ. ਪੰਕਜ ਚੌਧਰੀ ਕੁਰਮੀ ਸਮਾਜ ਨਾਲ ਸਬੰਧਤ ਹਨ, ਜੋ ਕਿ ਉੱਤਰ ਪ੍ਰਦੇਸ਼ ਵਿੱਚ ਇੱਕ ਮਹੱਤਵਪੂਰਨ ਓ.ਬੀ.ਸੀ. (OBC) ਵੋਟ ਬੈਂਕ ਹੈ। ਪ੍ਰਦੇਸ਼ ਪ੍ਰਧਾਨ ਦੇ ਅਹੁਦੇ 'ਤੇ ਉਨ੍ਹਾਂ ਦੀ ਨਿਯੁਕਤੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯੂਪੀ ਵਿੱਚ ਓ.ਬੀ.ਸੀ. ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀ ਭਾਜਪਾ ਦੀ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ।


author

Shubam Kumar

Content Editor

Related News