''ਮਮਤਾ ਸਰਕਾਰ ਸਰਸਵਤੀ ਪੂਜਾ ਉਤਸਵ ਮਨਾਉਣ ਦੀ ਨਹੀਂ ਦੇ ਰਹੀ ਮਨਜ਼ੂਰੀ''

Tuesday, Feb 04, 2020 - 04:32 PM (IST)

''ਮਮਤਾ ਸਰਕਾਰ ਸਰਸਵਤੀ ਪੂਜਾ ਉਤਸਵ ਮਨਾਉਣ ਦੀ ਨਹੀਂ ਦੇ ਰਹੀ ਮਨਜ਼ੂਰੀ''

ਨਵੀਂ ਦਿੱਲੀ— ਭਾਜਪਾ ਦੀ ਇਕ ਸੰਸਦ ਮੈਂਬਰ ਨੇ ਲੋਕ ਸਭਾ 'ਚ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪੱਛਮੀ ਬੰਗਾਲ ਸਰਕਾਰ ਪ੍ਰਦੇਸ਼ 'ਚ ਸਰਸਵਤੀ ਪੂਜਾ ਉਤਸਵ ਮਨਾਉਣ ਦੀ ਲੋਕਾਂ ਨੂੰ ਮਨਜ਼ੂਰੀ ਨਹੀਂ ਦੇ ਰਹੀ ਹੈ। ਸਿਫ਼ਰ ਕਾਲ ਦੌਰਾਨ ਇਸ ਮੁੱਦੇ ਨੂੰ ਉਠਾਉਂਦੇ ਹੋਏ ਭਾਜਪਾ ਮੈਂਬਰ ਲਾਕੇਟ ਚੈਟਰਜੀ ਨੇ ਦੋਸ਼ ਲਗਾਇਆ ਕਿ ਪ੍ਰਦੇਸ਼ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦਾ ਨਾਗਰਿਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਵਿਰੋਧ ਤੁਸ਼ਟੀਕਰਨ ਦੀ ਰਾਜਨੀਤੀ ਦਾ ਉਦਾਹਰਣ ਹੈ।

ਚੈਟਰਜੀ ਨੇ ਕਿਹਾ,''ਪੱਛਮੀ ਬੰਗਾਲ 'ਚ ਇਹ ਸਥਿਤੀ ਹੈ ਕਿ ਲੋਕਾਂ ਨੂੰ ਸਰਸਵਤੀ ਪੂਜਾ ਉਤਸਵ ਮਨਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ।'' ਭਾਜਪਾ ਸੰਸਦ ਮੈਂਬਰ ਜਦੋਂ ਆਪਣੀ ਗੱਲ ਰੱਖ ਰਹੀ ਸੀ, ਉਦੋਂ ਵਿਰੋਧੀ ਧਿਰ ਦੇ ਮੈਂਬਰ ਭਾਜਪਾ ਸੰਸਦ ਮੈਂਬਰ ਅਨੰਤ ਹੇਗੜੇ ਦੇ ਮਹਾਤਮਾ ਗਾਂਧੀ 'ਤੇ ਵਿਵਾਦਿਤ ਬਿਆਨ ਦਾ ਵਿਰੋਧ ਕਰ ਰਹੇ ਸਨ। ਸਿਫ਼ਰ ਕਾਲ 'ਚ ਹੀ ਤੇਦੇਪਾ ਦੇ ਜੈਦੇਵ ਗੱਲਾ ਨੇ ਸਦਨ 'ਚ ਆਂਧਰਾ ਪ੍ਰਦੇਸ਼ 'ਚ ਤਿੰਨ ਰਾਜਧਾਨੀਆਂ ਬਾਰੇ ਆਂਧਰਾ ਪ੍ਰਦੇਸ਼ ਵਿਕੇਂਦਰੀਕਰਨ ਬਿੱਲ ਪਾਸ ਕਰਵਾਉਣ ਦੇ ਜਗਨ ਮੋਹਨ ਰੈੱਡੀ ਸਰਕਾਰ ਦੀ ਕੋਸ਼ਿਸ਼ ਦਾ ਵਿਰੋਧ ਕਰ ਰਹੇ ਲੋਕਾਂ 'ਤੇ ਲਾਠੀਚਾਰਜ ਕੀਤੇ ਜਾਣ ਦਾ ਮੁੱਦਾ ਚੁੱਕਿਆ।


author

DIsha

Content Editor

Related News