ਭਾਜਪਾ ਦਾ ਵੱਡਾ ਫੈਸਲਾ, ਅਮਿਤ ਸ਼ਾਹ ਜਾਣਗੇ ਰਾਜ ਸਭਾ

Wednesday, Jul 26, 2017 - 10:05 PM (IST)

ਨਵੀਂ ਦਿੱਲੀ— ਭਾਜਪਾ ਨੇ ਬੁੱਧਵਾਰ ਸ਼ਾਮ ਨੂੰ ਵੱਡਾ ਫੈਸਲਾ ਲੈਂਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਰਾਜ ਸਭਾ 'ਚ ਭੇਜਣ ਦਾ ਫੈਸਲਾ ਕੀਤਾ ਹੈ। ਗੁਜਰਾਤ 'ਚ ਰਾਜ ਸਭਾ ਦੀਆਂ ਤਿੰਨ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਵਿਧਾਇਕਾਂ ਦੀ ਗਿਣਤੀ ਦੇ ਦਮ ਦੇ ਆਧਾਰ 'ਤੇ ਭਾਜਪਾ ਨੂੰ ਦੋ ਸੀਟਾਂ ਮਿਲਣੀਆਂ ਤੈਅ ਹਨ। ਪਾਰਟੀ ਨੇ ਇਨ੍ਹਾਂ ਦੋ ਸੀਟਾਂ ਲਈ ਅਮਿਤ ਸ਼ਾਹ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਸਮਰਿਤੀ ਇਰਾਨੀ ਦਾ ਨਾਂ ਐਲਾਨਿਆ ਹੈ, ਜਦੋਂ ਕਿ ਤੀਜੀ ਸੀਟ ਲਈ ਕਾਂਗਰਸ ਨੇ ਸੋਨੀਆ ਗਾਂਧੀ ਦੇ ਰਾਜਨੀਤਕ ਸਲਾਹਕਾਰ ਅਹਿਮਦ ਪਟੇਲ ਦੇ ਨਾਂ ਦਾ ਐਲਾਨ ਹੋ ਚੁੱਕਾ ਹੈ। ਪਟੇਲ ਪਹਿਲਾਂ ਵੀ ਚਾਰ ਵਾਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਸਮਰਿਤੀ ਇਰਾਨੀ ਇਸ ਵਾਰ ਰਾਜ ਸਭਾ ਲਈ ਗੁਜਰਾਤ ਤੋਂ ਦਾਅਵੇਦਾਰੀ ਨਹੀਂ ਕਰਨਗੇ। ਉਨ੍ਹਾਂ ਦੀ ਥਾਂ ਕਿਸੇ ਨਵੇਂ ਨੇਤਾ ਦੀ ਭਾਲ ਕੀਤੀ ਜਾ ਰਹੀ ਹੈ। ਆਉਣ ਵਾਲੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਕਿਸੇ ਸਥਾਨਕ ਕਮਿਊਨਿਟੀ ਬੇਸ ਨੇਤਾ ਨੂੰ ਰਾਜ ਸਭਾ ਭੇਜ ਸਕਦੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ 'ਚ ਉਸ ਨੂੰ ਭੇਜਿਆ ਜਾ ਸਕੇ। ਰਾਜ ਸਭਾ ਚੋਣਾਂ ਤੋਂ ਪਹਿਲਾਂ ਗੁਜਰਾਤ ਦਾ ਵਿਰੋਧੀ ਧਿਰ ਫਿਰ ਇਕ ਜੁੱਟ ਨਜ਼ਰ ਆ ਰਿਹਾ ਹੈ, ਸੰਸਦ ਮੈਂਬਰ ਅਹਿਮਦ ਪਟੇਲ ਨੇ ਕਾਂਗਰਸ ਵਲੋਂ ਰਾਜ ਸਭਾ ਦੀ ਨਾਮਜ਼ਦਗੀ ਭਰੀ ਹੈ। ਕਾਂਗਰਸ, ਐਨ. ਸੀ. ਪੀ., ਜੇ.ਡੀ.ਯੂ. ਦੇ ਵਿਧਾਇਕ ਉਨ੍ਹਾਂ ਨਾਲ ਸਨ। ਪਾਰਟੀ ਤੋਂ ਅਸਤੀਫਾ ਦੇਣ ਵਾਲੇ ਸੀਨੀਅਰ ਨੇਤਾ ਸ਼ੰਕਰਸਿੰਘ ਵਾਘੇਲਾ ਨੇ ਵੀ ਪਟੇਲ ਨੂੰ ਵੋਟਣ ਦੇ ਦਾ ਐਲਾਨ ਦਿੱਤਾ ਹੈ। 
ਸੀਨੀਅਰ ਨੇਤਾ ਵਾਘੇਲਾ ਨੇ ਵੀ ਅਹਿਮਦ ਪਟੇਲ ਨੂੰ ਹੀ ਮਦਦ ਦੇਣ ਦਾ ਐਲਾਨ ਦਿੱਤਾ ਹੈ। ਪਟੇਲ ਨੇ ਨਾਮਜ਼ਦਗੀ ਤੋਂ ਪਹਿਲਾਂ ਵਾਘੇਲਾ ਤੋਂ ਉਨ੍ਹਾਂ ਦੇ ਨਿੱਜੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕੀਤੀ, ਨਾਮਜ਼ਦਗੀ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਸਭ ਇਕਜੁੱਟ ਹਨ ਅਤੇ ਉਨ੍ਹਾਂ ਨੂੰ 55 ਤੋਂ ਵੱਧ ਵੋਟਾਂ ਮਿਲਣਗੀਆਂ।


Related News