MP: ਇੰਦੌਰ  ''ਚ ਬਣਿਆ ਦੂਜਾ ਰਿਕਾਰਡ, ਸ਼ੰਕਰ ਲਾਲਵਾਨੀ ਨੇ ਦਰਜ ਕੀਤੀ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ

06/04/2024 5:41:16 PM

ਇੰਦੌਰ- ਮੱਧ ਪ੍ਰਦੇਸ਼ ਦੀ ਸਭ ਤੋਂ ਚਰਚਿਤ ਸੀਟ ਇੰਦੌਰ 'ਚ ਭਾਜਪਾ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਭਾਜਪਾ ਉਮੀਦਵਾਰ ਸ਼ੰਕਰ ਲਾਲਵਾਨੀ ਦੇਸ਼ ਭਰ 'ਚ ਸਭ ਤੋਂ ਜ਼ਿਆਦਾ ਵੋਟਾਂ ਹਾਸਿਲ ਕਰਨ ਵਾਲੇ ਉਮੀਦਵਾਰ ਬਣੇ ਹਨ। ਉਨ੍ਹਾਂ ਨੇ 12 ਲੱਖ, 26 ਹਜ਼ਾਰ, 751 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਕਲੈਕਟਰ ਆਸ਼ੀਸ਼ ਸਿੰਘ ਨੇ ਉਨ੍ਹਾਂ ਨੂੰ ਸਰਟੀਫਿਕੇਟ ਸੌਂਪਿਆ ਹੈ। ਇੰਦੌਰ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਕਾਂਗਰਸ ਮੈਦਾਨ 'ਚ ਨਹੀਂ ਹੈ। ਹਾਲਾਂਕਿ ਕਾਂਗਰਸ ਉਮੀਦਵਾਰ ਦੇ ਭਾਜਪਾ 'ਚ ਜਾਣ 'ਚ ਜਾਣ ਤੋਂ ਬਾਅਦ ਕਾਂਗਰਸ ਨੇ ਨੋਟਾ ਨੂੰ ਪ੍ਰਮੋਟ ਕੀਤਾ ਸੀ। ਅਜਿਹੇ 'ਚ ਨੋਟਾ ਨੇ ਵੀ ਇਸ ਵਾਰ ਇਕ ਨਵਾਂ ਇਤਿਹਾਸ ਰਚਿਆ ਹੈ। ਨੋਟਾ ਨੂੰ ਇੰਦੌਰ 'ਚ 2 ਲੱਖ, 18 ਹਜ਼ਾਰ, 355 ਵੋਟਾਂ ਪਈਆਂ ਹਨ। ਦੱਸ ਦੇਈਏ ਕਿ ਇੰਦੌਰ 'ਚ ਨੋਟਾ ਦੂਜੇ ਨੰਬਰ 'ਤੇ ਮੁਕਾਬਲੇ 'ਚ ਹੈ ਪਰ ਨਿਯਮਾਂ ਮੁਤਾਬਕ, ਜਿੱਤ ਦੇ ਫਰਕ 'ਚ ਉਸਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਤਿੰਨੇ ਨੰਬਰ 'ਤੇ ਬਸਪਾ ਦੇ ਸੰਜੇ ਸੋਲੰਕੀ ਹਨ, ਉਨ੍ਹਾਂ 'ਚ ਅਤੇ ਲਾਲਵਾਨੀ ਨੂੰ ਮਿਲੀਆਂ ਵੋਟਾਂ 'ਚ 10 ਲੱਖ ਤੋਂ ਵੱਧ ਦਾ ਫਰਕ ਹੈ, ਇਸਨੂੰ ਨੂੰ ਹੀ ਜਿੱਤ ਦਾ ਅੰਤਰ ਮੰਨਿਆ ਜਾਵੇਗਾ। 

ਭਾਜਪਾ ਨੇਤਾ ਨੇ ਰਚਿਆ ਇਤਿਹਾਸ

ਭਾਜਪਾ ਦੇ ਸ਼ੰਕਰ ਲਾਲਵਾਨੀ ਨੇ ਇੰਦੌਰ 'ਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਹ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ 2019 ਵਿੱਚ, ਭਾਜਪਾ ਦੇ ਸੀ.ਆਰ. ਪਾਟਿਲ ਨੇ ਗੁਜਰਾਤ ਦੀ ਨਵਸਰ ਸੀਟ ਤੋਂ 6,89,668 ਵੋਟਾਂ ਨਾਲ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ। ਇੰਦੌਰ 'ਚ ਭਾਜਪਾ ਦੇ ਸ਼ੰਕਰ ਲਾਲਵਾਨੀ ਤੋਂ ਇਲਾਵਾ ਕੁੱਲ 13 ਹੋਰ ਉਮੀਦਵਾਰ ਮੈਦਾਨ 'ਚ ਹਨ, ਜਿਨ੍ਹਾਂ 'ਚੋਂ ਕੋਈ ਵੀ ਪ੍ਰਮੁੱਖ ਉਮੀਦਵਾਰ ਵਜੋਂ ਮੌਜੂਦ ਨਹੀਂ ਹੈ। ਇੰਦੌਰ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਭਾਜਪਾ ਇੱਥੇ ਲਗਾਤਾਰ ਜਿੱਤ ਦਰਜ ਕੀਤੀ ਜਾ ਰਹੀ ਹੈ।


Rakesh

Content Editor

Related News