ਪਟਾਕੇ ਚਲਾਉਂਦੇ ਸਮੇਂ ਝੁਲਸੀ ਭਾਜਪਾ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ 6 ਸਾਲਾ ਪੋਤੀ, ਇਲਾਜ ਦੌਰਾਨ ਮੌਤ
Tuesday, Nov 17, 2020 - 10:56 AM (IST)
ਪ੍ਰਯਾਗਰਾਜ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਭਾਜਪਾ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਦੀ 6 ਸਾਲਾ ਪੋਤੀ ਦੀ ਮੌਤ ਹੋ ਗਈ ਹੈ। ਉਹ ਪਟਾਕੇ ਚਲਾਉਂਦੇ ਸਮੇਂ ਝੁਲਸ ਗਈ ਸੀ। ਮੰਗਲਵਾਰ ਸਵੇਰੇ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਰੀਤਾ ਬਹੁਗੁਣਾ ਜੋਸ਼ੀ ਪ੍ਰਯਾਗਰਾਜ ਤੋਂ ਭਾਜਪਾ ਸੰਸਦ ਮੈਂਬਰ ਹੈ। ਉਨ੍ਹਾਂ ਦੇ ਪੁੱਤ ਮਯੰਕ ਜੋਸ਼ੀ ਦੀ 6 ਸਾਲਾ ਬੱਚੀ ਦੀਵਾਲੀ ਦੇ ਦਿਨ ਪਟਾਕਾ ਚਲਾਉਂਦੇ ਸਮੇਂ ਸੜ ਗਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦਾ ਸਰੀਰ 60 ਫੀਸਦੀ ਸੜ ਚੁੱਕਿਆ ਹੈ। ਬੱਚੀ ਦੀ ਹਾਲਤ ਦੇਖਦੇ ਹੋਏ ਉਸ ਨੂੰ ਦਿੱਲੀ ਰੈਫਰ ਕੀਤਾ ਗਿਆ। ਬੱਚੀ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਦੇ ਏਮਜ਼ ਹਸਪਤਾਲ ਲਿਜਾਇਆ ਗਿਆ ਸੀ। ਦਿੱਲੀ 'ਚ ਇਲਾਜ ਦੌਰਾਨ ਬੱਚੀ ਦੀ ਮੌਤ ਹੋ ਗਈ। ਮੌਤ ਦੀ ਖ਼ਬਰ ਮਿਲਦੇ ਹੀ ਪ੍ਰਯਾਗਰਾਜ ਸਥਿਤ ਘਰ 'ਚ ਕੋਹਰਾਮ ਮਚ ਗਿਆ। ਲੋਕ ਸੰਸਦ ਮੈਂਬਰ ਦੇ ਘਰ ਪਹੁੰਚਣ ਲੱਗੇ। ਦਿੱਲੀ ਤੋਂ ਬੱਚੀ ਦੀ ਲਾਸ਼ ਵੀ ਉਸ ਦੇ ਘਰ ਲਿਆਈ ਜਾ ਰਹੀ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : 6 ਸਾਲਾ ਭੈਣ ਨਾਲ ਜਬਰ ਜ਼ਿਨਾਹ, ਲਾਸ਼ ਦੇ ਟੁਕੜੇ ਕਰ ਖੇਤ ਅਤੇ ਨਦੀ 'ਚ ਸੁੱਟੇ
ਰੀਤਾ ਬਹੁਗੁਣਾ ਜੋਸ਼ੀ ਉੱਤਰ ਪ੍ਰਦੇਸ਼ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਵੀ ਰਹਿ ਚੁਕੀ ਹੈ। ਬੀਤੇ ਦਿਨੀਂ ਉਹ ਕੋਰੋਨਾ ਪਾਜ਼ੇਟਿਵ ਹੋਈ ਸੀ। ਹੋਰ ਘਰਵਾਲਿਆਂ ਦੀ ਜਾਂਚ 'ਚ ਉਨ੍ਹਾਂ ਦੀ ਪੋਤੀ ਵੀ ਪੀੜਤ ਪਾਈ ਗਈ ਸੀ। ਦਾਦੀ ਨਾਲ ਪੋਤੀ ਨੂੰ ਵੀ ਗੁੜਗਾਂਵ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਤੋਂ ਬਾਅਦ ਦੋਵੇਂ ਠੀਕ ਹੋ ਗਈਆਂ ਸਨ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਨੇ ਪਟਾਕੇ ਸਾੜਨ 'ਤੇ ਬੈਨ ਲਗਾਇਆ ਸੀ।
ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ