ਉੱਤਰ ਪ੍ਰਦੇਸ਼ 'ਚ ਭਾਜਪਾ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Saturday, Jan 15, 2022 - 01:17 PM (IST)

ਉੱਤਰ ਪ੍ਰਦੇਸ਼ 'ਚ ਭਾਜਪਾ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨੈਸ਼ਨਲ ਡੈਸਕ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਗੋਰਖਪੁਰ ਸ਼ਹਿਰ ਤੋਂ ਚੋਣ ਲੜਨਗੇ, ਜਦੋਂ ਕਿ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਕੌਸ਼ਾਂਬੀ ਜ਼ਿਲ੍ਹੇ ਦੀ ਸਿਰਾਥੂ ਸੀਟ ਤੋਂ ਚੋਣ ਮੈਦਾਨ 'ਚ ਉਤਰਨਗੇ। ਕੇਂਦਰੀ ਮੰਤਰੀ ਅਤੇ ਉੱਤਰ  ਪ੍ਰਦੇਸ਼ ਦੇ ਚੋਣ ਇੰਚਾਰਜ ਧਰਮੇਂਦਰ ਪ੍ਰਧਾਨ ਨੇ ਪਾਰਟੀ ਹੈੱਡ ਕੁਆਰਟਰ 'ਚ ਆਯੋਜਿਤ ਇਕ ਪੱਤਰਕਾਰ ਸੰਮੇਲਨ 'ਚ ਸ਼ਨੀਵਾਰ ਨੂੰ ਇਹ ਐਲਾਨ ਕੀਤਾ। ਯੋਗੀ ਹਾਲੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਉਹ 5 ਵਾਰ ਗੋਰਖਪੁਰ ਤੋਂ ਸੰਸਦ ਮੈਂਬਰ ਰਹਿ ਚੁਕੇ ਹਨ। ਪਾਰਟੀ ਨੇ ਇਸ ਦੇ ਨਾਲ ਹੀ ਪਹਿਲੇ ਅਤੇ ਦੂਜੇ ਗੇੜ ਦੇ ਅਧੀਨ 113 ਸੀਟਾਂ 'ਤੇ ਹੋਣ ਵਾਲੀ ਵੋਟਿੰਗ ਦੇ ਮੱਦੇਨਜ਼ਰ 105 ਸੀਟਾਂ 'ਤੇ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : PM ਮੋਦੀ 18 ਜਨਵਰੀ ਨੂੰ ਵਾਰਾਣਸੀ ਤੋਂ ਭਾਜਪਾ ਵਰਕਰਾਂ ਨਾਲ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ ਸਮੇਤ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੇ ਹੋਰ ਮੈਂਬਰਾਂ ਨੇ ਵੀਰਵਾਰ ਨੂੰ ਹੋਈ ਇਕ ਬੈਠਕ 'ਚ ਇਨ੍ਹਾਂ ਨਾਂਵਾਂ 'ਤੇ ਮੋਹਰ ਲਗਾਈ ਸੀ। ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ 7 ਗੇੜਾਂ 'ਚ ਵੋਟਿੰਗ ਹੋਣੀ ਹੈ। ਇਸ ਦੀ ਸ਼ੁਰੂਆਤ 10 ਫਰਵਰੀ ਨੂੰ ਸੂਬੇ ਦੇ ਪੱਛਮੀ ਹਿੱਸੇ ਦੇ 11 ਜ਼ਿਲ੍ਹਿਆਂ ਦੀਆਂ 58 ਸੀਟਾਂ 'ਤੇ ਵੋਟਿੰਗ ਨਾਲ ਹੋਵੇਗੀ। ਦੂਜੇ ਗੇੜ 'ਚ 14 ਫਰਵਰੀ ਨੂੰ ਸੂਬੇ ਦੀਆਂ 55 ਸੀਟਾਂ 'ਤੇ ਵੋਟਿੰਗ ਹੋਵੇਗੀ। ਦੱਸ ਦੇਈਏ ਕਿ ਯੋਗੀ ਨੂੰ ਅਯੁੱਧਿਆ ਸੀਟ ਤੋਂ ਚੋਣ ਲੜਾਉਣ ਨੂੰ ਲੈ ਕੇ ਚਰਚਾ ਸੀ। ਪਾਰਟੀ 'ਚ ਇਸ 'ਤੇ ਚਰਚਾ ਵੀ ਹੋਈ ਸੀ ਅਤੇ ਆਖ਼ਰੀ ਫ਼ੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀ.ਈ.ਸੀ.) 'ਤੇ ਛੱਡ ਦਿੱਤਾ ਗਿਆ ਸੀ। ਯੂ.ਪੀ. 'ਚ ਤੀਜੇ ਗੇੜ 'ਚ 59 ਸੀਟਾਂ 'ਤੇ 23 ਫਰਵਰੀ ਨੂੰ, 23 ਫਰਵਰੀ ਨੂੰ ਚੌਥੇ ਗੇੜ 'ਚ 60 ਸੀਟਾਂ 'ਤੇ, 27 ਫਰਵਰੀ ਨੂੰ 5ਵੇਂ ਗੇੜ 'ਚ 60 ਸੀਟਾਂ 'ਤੇ, 3 ਮਾਰਚ ਨੂੰ 6ਵੇਂ ਗੇੜ 'ਚ 57 ਸੀਟਾਂ 'ਤੇ ਅਤੇ 7 ਮਾਰਚ ਨੂੰ 7ਵੇਂ ਗੇੜ 'ਚ 54 ਸੀਟਾਂ 'ਤੇ ਵੋਟਿੰਗ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News