ਭਾਜਪਾ-ਸੰਘ ਦੋਹਾਂ ਨੂੰ ਦੇਸ਼ ਲਈ ਖਤਰਾ ਮੰਨਦੇ ਸਨ ਰਾਜੀਵ ਗਾਂਧੀ : ਸ਼ਾਂਤੀ ਧਾਰੀਵਾਲ

08/21/2019 10:48:00 AM

ਜੈਪੁਰ— ਰਾਜਸਥਾਨ ਦੇ ਸੰਸਦੀ ਕਾਰਜ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼ਾਂਤੀ ਧਾਰੀਵਾਲ ਨੇ ਕਿਹਾ ਕਿ ਰਾਜੀਵ ਗਾਂਧੀ ਨੂੰ ਭਾਜਪਾ ਅਤੇ ਸੰਘ ਦਾ ਚਰਿੱਤਰ ਇਸ ਲਈ ਚੰਗਾ ਨਹੀਂ ਲੱਗਦਾ ਸੀ, ਕਿਉਂਕਿ ਇਹ ਦੋਵੇਂ ਸ਼ੁਰੂ ਤੋਂ ਦਲਿਤ ਅਤੇ ਘੱਟ ਗਿਣਤੀ ਵਿਰੋਧੀ ਸਨ। ਜੈਪੁਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਰਕਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਮਹਾਨ ਵਿਅਕਤੀ ਸਨ। ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਸਭ ਤੋਂ ਵਧ ਪਰੇਸ਼ਾਨੀ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਵਿਚਾਰਧਾਰਾ ਤੋਂ ਸਨ। ਉਨ੍ਹਾਂ ਦੀ ਇਹ ਪੱਕੀ ਸੋਚ ਸੀ ਕਿ ਇਹ ਦੇਸ਼ ਜੇਕਰ ਸਭ ਤੋਂ ਵਧ ਨੁਕਸਾਨ ਚੁੱਕੇਗਾ, ਇਸ ਦੇਸ਼ 'ਚ ਫਿਰਕੂ ਤਣਾਅ ਨਾਲ ਸਭ ਤੋਂ ਵਧ ਨੁਕਸਾਨ ਹੋਵੇਗਾ ਤਾਂ ਉਹ ਆਰ.ਐੱਸ.ਐੱਸ. ਦੀਆਂ ਨੀਤੀਆਂ ਕਾਰਨ ਹੋਵੇਗਾ।''

ਉਨ੍ਹਾਂ ਨੇ ਕਿਹਾ,''1929 'ਚ ਜਦੋਂ ਮਹਾਤਮਾ ਗਾਂਧੀ ਨੇ ਪੂਰੇ ਦੇਸ਼ਵਾਸੀਆਂ ਤੋਂ 26 ਜਨਵਰੀ 1930 ਨੂੰ ਆਜ਼ਾਦੀ ਦਿਵਸ ਮਨਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਆਪਣੇ-ਆਪਣੇ ਘਰਾਂ ਅਤੇ ਜਿੱਥੇ-ਜਿੱਥੇ ਵੀ ਲੋਕ ਜਾਂਦੇ ਹੋਣ, ਉੱਥੇ ਤਿਰੰਗਾ ਝੰਡਾ ਲਹਿਰਾਉਣ ਦੀ ਅਪੀਲ ਕੀਤੀ। ਉਦੋਂ ਵੀ ਉਸ ਦਿਨ ਸੰਘ ਦੀਆਂ ਬਰਾਂਚਾਂ 'ਚ ਭਗਵਾ ਝੰਡੇ ਦੀ ਵੰਦਨਾ ਹੋ ਰਹੀ ਸੀ।'' ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਝੰਡੇ ਦੀ ਜਗ੍ਹਾ ਇਹ ਲੋਕ ਕੇਸਰੀਆ ਝੰਡਾ ਵੀ ਲਹਿਰਾਉਣਾ ਚਾਹੁੰਦੇ ਹਨ। ਗੋਲਵਲਕਰ (ਮਾਧਵਰਾਵ ਸਦਾਸ਼ਿਵਰਾਵ ਗੋਵਲਕਰ, ਰਾਸ਼ਟਰੀ ਸੋਇਮ ਸੇਵਕ ਸੰਘ ਦੇ ਦੂਜੇ ਸਰ ਸੰਘ ਚਾਲਕ ਅਤੇ ਵਿਚਾਰਕ) ਨੇ ਰਾਸ਼ਟਰੀ ਝੰਡੇ ਦਾ ਜ਼ਬਰਦਸਤ ਅਪਮਾਨ ਕੀਤਾ ਸੀ। ਸੰਘ ਨੇ ਸ਼ੁਰੂ ਤੋਂ ਕਿਹਾ ਹੈ ਅਤੇ ਉਸ ਦਾ ਅੱਜ ਤੋਂ ਨਹੀਂ 1925 ਤੋਂ ਇਹੀ ਕਹਿਣਾ ਹੈ ਕਿ ਰਾਸ਼ਟਰਗਾਣ ਜਨ ਗਨ ਮਨ ਦੇਸ਼ਭਗਤੀ ਦੀਆਂ ਉਹ ਭਾਵਨਾਵਾਂ ਨਹੀਂ ਜਗਾਉਂਦਾ, ਜੋ ਰਾਸ਼ਟਰਗੀਤ ਕਰਦਾ ਹੈ। ਇਹ ਲੋਕ ਰਾਸ਼ਟਰਗਾਨ ਦੇ ਵੀ ਵਿਰੁੱਧ ਸਨ।'' ਉਨ੍ਹਾਂ ਨੇ ਕਿਹਾ ਕਿ ਸੰਘ ਦੇ ਲੋਕ ਖੁੱਲ੍ਹੇਆਮ ਕਹਿੰਦੇ ਸਨ ਕਿ ਤਿਰੰਗਾ 'ਚ ਤਿੰਨ ਰੰਗ ਕਿਵੇਂ ਇਕ ਹੀ ਰੰਗ ਹੋਣਾ ਚਾਹੀਦਾ ਮਤਲਬ ਭਗਵਾ ਰੰਗ ਹੋਣਾ ਚਾਹੀਦਾ।


DIsha

Content Editor

Related News