ਭਾਜਪਾ ਨੂੰ ਪੱਛਮੀ ਉੱਤਰ ਪ੍ਰਦੇਸ਼ ’ਚ ਨਹੀਂ ਖੇਡਣ ਦੇਵਾਂਗੇ ਹਿੰਦੂ-ਮੁਸਲਮਾਨ ਅਤੇ ਜਿੱਨਾਹ ਮੈਚ : ਟਿਕੈਤ

Tuesday, Feb 08, 2022 - 09:43 AM (IST)

ਭਾਜਪਾ ਨੂੰ ਪੱਛਮੀ ਉੱਤਰ ਪ੍ਰਦੇਸ਼ ’ਚ ਨਹੀਂ ਖੇਡਣ ਦੇਵਾਂਗੇ ਹਿੰਦੂ-ਮੁਸਲਮਾਨ ਅਤੇ ਜਿੱਨਾਹ ਮੈਚ : ਟਿਕੈਤ

ਮੇਰਠ (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਇਹ ਪੂਜਾ-ਪਾਠ ਵਾਲੇ ਨਹੀਂ, ਸਗੋਂ ਬਲੀ ਲੈਣ ਵਾਲੇ ਪੁਜਾਰੀ ਹਨ। ਕੇਂਦਰ ਵੱਲੋਂ ਵਾਪਸ ਲਏ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਇਕ ਸਾਲ ਚੱਲੇ ਕਿਸਾਨ ਅੰਦੋਲਨ ਦੌਰਾਨ ਹੋਈਆਂ ਕਿਸਾਨਾਂ ਦੀਆਂ ਮੌਤਾਂ ਨੂੰ ਲੈ ਕੇ ਭਾਜਪਾ ’ਤੇ ਵਿਅੰਗ ਕਰਦੇ ਹੋਏ ਟਿਕੈਤ ਨੇ ਕਿਹਾ ਕਿ ਇਹ ਪਹਿਰਾਵੇ ਤੋਂ ਤਾਂ ਪੁਜਾਰੀ ਲੱਗਦੇ ਹਨ ਪਰ ਇਹ ਪੂਜਾ-ਪਾਠ ਵਾਲੇ ਨਹੀਂ, ਸਗੋਂ ਬਲੀ ਲੈਣ ਵਾਲੇ ਪੁਜਾਰੀ ਹਨ। ਇਨ੍ਹਾਂ ਨੇ 700 ਤੋਂ ਜ਼ਿਆਦਾ ਕਿਸਾਨਾਂ ਦੀ ਬਲੀ ਲਈ ਹੈ।

ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਕੰਮ ਕਰਦਿਆਂ ਵਾਪਰੇ ਹਾਦਸਿਆਂ 'ਚ 3 ਸਾਲਾਂ ਦੌਰਾਨ 1500 ਤੋਂ ਵਧੇਰੇ ਭਾਰਤੀਆਂ ਦੀ ਹੋਈ ਮੌਤ

ਟਿਕੈਤ ਨੇ ਦੋਸ਼ ਲਾਇਆ ਕਿ ਭਾਜਪਾ ਪਿਛਲੇ ਇਕ ਮਹੀਨੇ ਤੋਂ ਇਸ ਖੇਤਰ ’ਚ ਇਕ ਵਿਸ਼ੇਸ਼ ਬਰਾਦਰੀ ਨੂੰ ਨਿਸ਼ਾਨਾ ਬਣਾ ਕੇ ਚੋਣ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੰਤ ਅਤੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸ਼ੋਭਾ ਨਹੀਂ ਦਿੰਦਾ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਕਿਸੇ ਪਾਰਟੀ ਦੇ ਨਹੀਂ, ਸਗੋਂ ਸਭ ਦੇ ਹੁੰਦੇ ਹਨ। ਟਿਕੈਤ ਨੇ ਕਿਹਾ ਕਿ ਹਿੰਦੂਤਵ ਦਾ ਸਰਟੀਫਿਕੇਟ ਦੇਣ ਦਾ ਠੇਕਾ ਭਾਜਪਾ ਦੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਮੁਜ਼ੱਫਰਨਗਰ ਮਾਡਲ ਨਹੀਂ ਚੱਲੇਗਾ। ਇਨ੍ਹਾਂ ਚੋਣਾਂ ’ਚ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਹੋ ਰਹੀ ਹਨ, ਜਨਤਾ ਸਭ ਵੇਖ ਰਹੀ ਹੈ। ਜਨਤਾ ਕਿਸੇ ਦੇ ਬਹਕਾਵੇ ’ਚ ਨਹੀਂ ਆਉਣ ਵਾਲੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੱਛਮੀ ਉੱਤਰ ਪ੍ਰਦੇਸ਼ ’ਚ ਹਿੰਦੂ, ਮੁਸਲਮਾਨ ਅਤੇ ਜਿੱਨਾਹ ਦਾ ਮੈਚ ਨਹੀਂ ਹੋਣ ਦੇਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News