ਭਾਜਪਾ ਪਾਰਟੀ ਦੀ ਵੱਡੀ ਸਫਲਤਾ, ਮੈਂਬਰਸ਼ਿਪ ਮੁਹਿੰਮ ''ਚ ਜੋੜੇ 3.78 ਨਵੇਂ ਮੈਂਬਰ

Wednesday, Aug 21, 2019 - 05:47 PM (IST)

ਭਾਜਪਾ ਪਾਰਟੀ ਦੀ ਵੱਡੀ ਸਫਲਤਾ, ਮੈਂਬਰਸ਼ਿਪ ਮੁਹਿੰਮ ''ਚ ਜੋੜੇ 3.78 ਨਵੇਂ ਮੈਂਬਰ

ਨਵੀਂ ਦਿੱਲੀ (ਭਾਸ਼ਾ)— ਭਾਜਪਾ ਨੇ ਆਪਣੀ ਮੈਂਬਰਸ਼ਿਪ ਮੁਹਿੰਮ 'ਚ 3.78 ਕਰੋੜ ਨਵੇਂ ਮੈਂਬਰਾਂ ਨੂੰ ਜੋੜਿਆ ਹੈ ਜੋ ਕਿ ਤੈਅ ਟੀਚੇ ਦੀ ਤੁਲਨਾ 'ਚ 1.6 ਕਰੋੜ ਵਧ ਹੈ। ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਮੰਗਲਵਾਰ ਨੂੰ ਸੰਪੰਨ ਹੋ ਗਈ। ਭਾਜਪਾ ਉੱਪ ਪ੍ਰਧਾਨ ਅਤੇ ਮੈਂਬਰਸ਼ਿਪ ਮੁਹਿੰਮ ਦੇ ਸਹਿ ਕਨਵੀਨਰ ਦੁਸ਼ਯੰਤ ਕੁਮਾਰ ਗੌਤਮ ਨੇ ਕਰੀਬ ਡੇਢ ਮਹੀਨੇ ਤਕ ਚਲੀ ਇਸ ਮੁਹਿੰਮ ਨੂੰ ਕਾਫੀ ਸਫਲ ਕਰਾਰ ਦਿੱਤਾ। 
ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਅਗਲੇ ਕੁਝ ਦਿਨਾਂ ਵਿਚ ਜਦੋਂ ਪਾਰਟੀ ਵੱਖ-ਵੱਖ ਖੇਤਰਾਂ ਤੋਂ ਅੰਕੜੇ ਇਕੱਠੇ ਕਰ ਲਵੇਗੀ ਤਾਂ ਇਹ ਅੰਕੜਾ 5 ਕਰੋੜ ਦੇ ਨੇੜੇ ਪਹੁੰਚ ਸਕਦਾ ਹੈ। ਇੱਥੇ ਦੱਸ ਦੇਈਏ ਕਿ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ 6 ਜੁਲਾਈ ਨੂੰ ਸ਼ੁਰੂ ਹੋਈ ਸੀ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਇਸ ਮੁਹਿੰਮ ਦਾ ਰਾਸ਼ਟਰੀ ਕਨਵੀਨਰ ਬਣਾਇਆ ਗਿਆ ਸੀ। ਪਾਰਟੀ ਨੇ ਡਾ. ਸ਼ਿਆਮ ਪ੍ਰਸਾਦ ਮੁਖਰਜੀ ਦੀ ਜਯੰਤੀ 'ਤੇ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।


author

Tanu

Content Editor

Related News