ਕਾਰਤੂਸ ਲੈ ਕੇ ਰੱਖਿਆ ਮੰਤਰੀ ਨੂੰ ਮਿਲਣ ਲਈ BJP ਦਫਤਰ ''ਚ ਦਾਖਲ ਹੋਇਆ ਵਿਅਕਤੀ

Thursday, Dec 20, 2018 - 04:44 PM (IST)

ਕਾਰਤੂਸ ਲੈ ਕੇ ਰੱਖਿਆ ਮੰਤਰੀ ਨੂੰ ਮਿਲਣ ਲਈ BJP ਦਫਤਰ ''ਚ ਦਾਖਲ ਹੋਇਆ ਵਿਅਕਤੀ

ਨੈਸ਼ਨਲ ਡੈਸਕ— ਨਵੀਂ ਦਿੱਲੀ 'ਚ ਦੀਨਦਿਆਲ ਉਪਾਧਿਆਇ ਮਾਰਗ ਸਥਿਤ ਭਾਜਪਾ ਦਫਤਰ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਵਿਅਕਤੀ ਚਾਰ ਕਾਰਤੂਸ ਲੈ ਕੇ ਦਾਖਲ ਹੋ ਗਿਆ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਉਸ ਨੂੰ ਗੇਟ ਦੇ ਬਾਹਰ ਹੀ ਦਬੋਚ ਲਿਆ। ਉਹ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੋਂ ਆਪਣੀ ਸਮੱਸਿਆ ਲਈ ਮਦਦ ਮੰਗਣ ਲਈ ਆਇਆ ਸੀ।

ਇਹ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸ਼ਖਸ ਦੀ ਪਛਾਣ ਤਾਮਿਲਨਾਡੁ ਨਿਵਾਸੀ ਕੈਨਨ(39) ਦੇ ਰੂਪ 'ਚ ਹੋਈ ਹੈ। ਉਹ ਜਿਵੇਂ ਹੀ ਦਫਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਉਸ ਕੋਲੋ ਚਾਰ ਕਾਰਤੂਸ ਬਰਾਮਦ ਹੋਏ। ਮਾਮਲੇ ਦੀ ਸੂਚਨਾ ਸੁਰੱਖਿਆ ਏਜੰਸੀਆਂ ਨੂੰ ਦੇ ਦਿੱਤੀ ਗਈ।

ਕੈਨਨ ਨੇ ਪੁੱਛਗਿਛ 'ਚ ਦੱਸਿਆ ਕਿ ਉਹ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੋਂ ਆਪਣੀ ਸਮੱਸਿਆ ਲਈ ਮਦਦ ਮੰਗਣ ਲਈ ਆਇਆ ਸੀ। ਜਾਣਕਾਰੀ ਮੁਤਾਬਕ ਕੈਨਨ ਮਾਨਸਿਕ ਰੂਪ ਨਾਲ ਬੀਮਾਰ ਹੈ। ਉਸ ਦੇ ਪਿਤਾ ਫੌਜ ਤੋਂ ਰਿਟਾਇਰ ਹੈ। ਉਹ ਆਪਣੇ ਪਿਤਾ ਦੇ ਕਾਰਤੂਸ ਲੈ ਕੇ ਦਿੱਲੀ ਗਿਆ ਸੀ। ਫਿਲਹਾਲ ਆਈ.ਬੀ. ਸਪੈਸ਼ਲ ਬਾਂਚ ਅਤੇ ਕਈ ਹੋਰ ਸੁਰੱਖਿਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।


author

Neha Meniya

Content Editor

Related News