ਭਾਜਪਾ ਸੰਸਦ ਮੈਂਬਰ ਦੀ ਮੌਜੂਦਗੀ ''ਚ ਸੁਰੱਖਿਆ ਗਾਰਡਾਂ ਨੇ ਟੋਲ ਕਰਮਚਾਰੀਆਂ ਨੂੰ ਕੁੱਟਿਆ

07/06/2019 1:30:26 PM

ਆਗਰਾ— ਆਗਰਾ 'ਚ ਭਾਜਪਾ ਸੰਸਦ ਮੈਂਬਰ ਰਾਮ ਸ਼ੰਕਰ ਕਠੇਰੀਆ ਦੀ ਮੌਜੂਦਗੀ 'ਚ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਟੋਲ ਕਰਮਚਾਰੀਆਂ ਨੂੰ ਸਿਰਫ਼ ਕੁੱਟਿਆ ਸਗੋਂ ਉਨ੍ਹਾਂ ਨੂੰ ਡਰਾਉਣ ਲਈ ਹਵਾ 'ਚ ਫਾਇਰਿੰਗ ਵੀ ਕੀਤੀ। ਇਹ ਪੂਰਾ ਮਾਮਲਾ ਟੋਲ ਪਲਾਜ਼ਾ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਿਆ। ਸਥਾਨਕ ਮੀਡੀਆ ਰਿਪੋਰਟਸ ਅਨੁਸਾਰ ਟੋਲ ਕਰਮਚਾਰੀਆਂ ਨੇ ਇਸ ਦੀ ਸ਼ਿਕਾਇਤ ਥਾਣਾ ਏਤਮਾਦਪੁਰ 'ਚ ਕੀਤੀ ਹੈ। ਮੀਡੀਆ ਰਿਪੋਰਟਸ ਅਨੁਸਾਰ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰਧਾਨ ਅਤੇ ਇਟਾਵਾ ਤੋਂ ਭਾਜਪਾ ਸੰਸਦ ਮੈਂਬਰ ਰਾਮ ਸ਼ੰਕਰ ਕਠੇਰੀਆ ਦਾ ਕਾਫ਼ਲਾ ਇਨਰ ਵਿੰਗ ਰੋਡ ਤੋਂ ਹੋ ਕੇ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਰਿੰਗ ਰੋਡ ਸਥਿਤ ਇਕ ਟੋਲ 'ਤੇ ਇਕ ਤੋਂ ਬਾਅਦ ਇਕ ਗੱਡੀਆਂ ਦੇ ਨਿਕਲਣ 'ਤੇ ਟੋਲ ਕਰਮਚਾਰੀਆਂ ਨੇ ਸੰਸਦ ਦੇ ਕਾਫ਼ਲੇ ਨੂੰ ਰੋਕਦੇ ਹੋਏ ਸਾਰੀਆਂ ਗੱਡੀਆਂ ਲਈ ਵੱਖ-ਵੱਖ ਟੋਲ ਮੰਗਿਆ। ਇਸ 'ਤੇ ਸੰਸਦ ਮੈਂਬਰ ਦੇ ਸੁਰੱਖਿਆ ਕਰਮਚਾਰੀਆਂ ਨਾਰਾਜ਼ ਹੋ ਗਏ।

ਟੋਲ ਕਰਮਚਾਰੀ ਮੰਗਦਾ ਰਿਹਾ ਰਹਿਮ ਦੀ ਭੀਖ
ਸੀ.ਸੀ.ਟੀ.ਵੀ. ਫੁਟੇਜ 'ਚ ਦਿੱਸ ਰਿਹਾ ਹੈ ਕਿ ਸੰਸਦ ਮੈਂਬਰ ਦੇ ਸੁਰੱਖਿਆ ਗਾਰਡ ਟੋਲ ਕਰਮਾਚਰੀ ਨੂੰ ਬਾਹਰ ਕੱਢ ਲਿਆਂਦੇ ਹਨ ਅਤੇ ਫਿਰ ਉਸ ਦੀ ਕੁੱਟਮਾਰ ਕਰਦੇ ਹਨ। ਬਚਾਅ 'ਚ ਕੁਝ ਹੋਰ ਟੋਲ ਕਰਮਚਾਰੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਡਰਾਉਣ ਲਈ ਸੁਰੱਖਿਆ ਗਾਰਡ ਹਵਾ 'ਚ ਫਾਇਰਿੰਗ ਕਰਦਾ ਹੈ। ਇਸ ਤੋਂ ਬਾਅਦ ਉਹ ਫਿਰ ਟੋਲ ਕਰਮਚਾਰੀਆਂ ਨੂੰ ਕੁੱਟਣ ਲੱਗਦੇ ਹਨ। ਕਦੇ ਥੱਪੜ ਤਾਂ ਕਦੇ ਡੰਡੇ ਨਾਲ ਸੁਰੱਖਿਆ ਕਰਮਚਾਰੀਆਂ ਨੇ ਟੋਲ ਕਰਮਚਾਰੀਆਂ ਨੂੰ ਜੰਮ ਕੇ ਕੁੱਟਿਆ। ਵੀਡੀਓ 'ਚ ਦਿੱਸ ਰਿਹਾ ਹੈ ਕਿ ਟੋਲ ਕਰਮਚਾਰੀ ਰਹਿਮ ਦੀ ਭੀਖ ਮੰਗ ਰਹੇ ਹਨ ਪਰ ਸੁਰੱਖਿਆ ਗਾਰਡ ਲਗਾਤਾਰ ਉਨ੍ਹਾਂ ਨੂੰ ਕੁੱਟਦੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸੰਸਦ ਮੈਂਬਰ ਕਠੇਰੀਆ ਵੀ ਉੱਥੇ ਮੌਜੂਦ ਰਹੇ ਪਰ ਉਨ੍ਹਾਂ ਨੇ ਸੁਰੱਖਿਆ ਗਾਰਡਾਂ ਨੂੰ ਰੋਕਿਆ ਤੱਕ ਨਹੀਂ।


DIsha

Content Editor

Related News