BJP ਸੰਸਦ ਮੈਂਬਰ ਨੇ ਬੀਰੇਂਦਰ ਸਿੰਘ ’ਤੇ ਕੱਸਿਆ ਤੰਜ, ਕਿਹਾ- ‘ਮਨ ਭਰ ਗਿਆ ਤਾਂ ਪਾਰਟੀ ਛੱਡ ਦਿਓ’

Sunday, Sep 26, 2021 - 06:11 PM (IST)

BJP ਸੰਸਦ ਮੈਂਬਰ ਨੇ ਬੀਰੇਂਦਰ ਸਿੰਘ ’ਤੇ ਕੱਸਿਆ ਤੰਜ, ਕਿਹਾ- ‘ਮਨ ਭਰ ਗਿਆ ਤਾਂ ਪਾਰਟੀ ਛੱਡ ਦਿਓ’

ਗੋਹਾਨਾ (ਸੁਨੀਲ ਜਿੰਦਲ)- ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਨੇ ਆਪਣੀ ਹੀ ਪਾਰਟੀ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਬੀਰੇਂਦਰ ਸਿੰਘ ’ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਬੀਰੇਂਦਰ ਸਿੰਘ ਨੂੰ ਇਨੈਲੋ ਦੇ ਮੰਚ ’ਤੇ ਭਾਜਪਾ ’ਚ ਰਹਿੰਦੇ ਹੋਏ ਨਹੀਂ ਜਾਣਾ ਚਾਹੀਦਾ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਦਾ ਮਨ ਪਾਰਟੀ ਤੋਂ ਭਰ ਆਇਆ ਹੈ ਤਾਂ ਪਾਰਟੀ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਇਨੈਲੋ ਵਲੋਂ ਸਵ. ਚੌਧਰੀ ਦੇਵੀਲਾਲ ਦੀ 108ਵੀਂ ਜਯੰਤੀ ਮੌਕੇ ਸਨਮਾਨ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ’ਚ ਭਾਜਪਾ ਨੇਤਾ ਬੀਰੇਂਦਰ ਸਿੰਘ ਵੀ ਪੁੱਜੇ ਸਨ।

ਜਾਂਗੜਾ ਨੇ ਭਲਕੇ ਭਾਰਤ ਬੰਦ ਨੂੰ ਲੈ ਕੇ ਕਿਹਾ ਕਿ ਲੋਕਤੰਤਰ ’ਚ ਸਾਰਿਆਂ ਨੂੰ ਗੱਲ ਰੱਖਣ ਦਾ ਅਧਿਕਾਰ ਹੈ। ਕਿਸਾਨ ਭਾਰਤ ਬੰਦ ਜ਼ਰੀਏ ਆਪਣੀ ਗੱਲ ਰੱਖ ਰਹੇ ਹਨ, ਉਨ੍ਹਾਂ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਪਰ ਕਿਸਾਨ ਜਥੇਬੰਦੀਆਂ ਇਸ ’ਚ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਣ। ਜਾਂਗੜਾ ਨੇ ਕਿਹਾ ਕਿ ਦੇਸ਼ ਵਿਚ ਕਿਸੇ ਵੀ ਰੂਪ ’ਚ ਗੁੰਡਾਗਰਦੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਗੁੰਜਾ ਕਿਸੇ ਸੰਗਠਨ ਅਤੇ ਕਿਸੇ ਜਾਤ ਦਾ ਨਹੀਂ ਹੁੰਦਾ, ਉਸ ਨੂੰ ਗੁੰਡਾਗਰਦੀ ਕਰਨ ਨਾਲ ਮਤਲਬ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨਾਂ ਵਿਚਾਲੇ ਕੁਝ ਇਸ ਤਰ੍ਹਾਂ ਦੇ ਲੋਕ ਦਾਖ਼ਲ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਿਚ ਲੱਗੇ ਹੋਏ ਹਨ।

ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਜਾਂਗੜਾ ਨੇ ਕਿਹਾ ਕਿ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਉਕਸਾਉਣ ਦਾ ਕੰਮ ਕਰ ਰਹੀ ਹੈ। ਇਹ ਲੋਕ ਭਾਜਪਾ ਦੇ ਪ੍ਰੋਗਰਾਮਾਂ ’ਚ ਕਿਸਾਨਾਂ ਦੇ ਬਹਾਨੇ ਉਨ੍ਹਾਂ ਨੂੰ ਉਕਸਾ ਕੇ ਝੜਪ ਕਰਵਾ ਕੇ ਆਪਣੀ ਰਾਜਨੀਤੀ ਕਰ ਰਹੇ ਹਨ। 


author

Tanu

Content Editor

Related News