ਸੜਕਾਂ ਦਾ ਜਾਲ ਵਿਛਾਉਣ ’ਤੇ ਭਾਜਪਾ MP ਨੇ ਗਡਕਰੀ ਨੂੰ ਦੱਸਿਆ ‘ਸਪਾਈਡਰਮੈਨ’

Monday, Mar 21, 2022 - 03:18 PM (IST)

ਸੜਕਾਂ ਦਾ ਜਾਲ ਵਿਛਾਉਣ ’ਤੇ ਭਾਜਪਾ MP ਨੇ ਗਡਕਰੀ ਨੂੰ ਦੱਸਿਆ ‘ਸਪਾਈਡਰਮੈਨ’

ਨਵੀਂ ਦਿੱਲੀ (ਭਾਸ਼ਾ)– ਕਾਂਗਰਸ ਅਤੇ ਕੁਝ ਹੋਰ ਵਿਰੋਧੀ ਧਿਰਾਂ ਨੇ ਸੜਕ ਸੁਰੱਖਿਆ ’ਤੇ ਵਿਸ਼ੇਸ਼ ਧਿਆਨ ਦੇਣ ਅਤੇ ਹਾਦਸਿਆਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਗੰਭੀਰ ਕਦਮ ਚੁੱਕਣ ਦੀ ਲੋਕ ਸਭਾ ’ਚ ਮੰਗ ਕੀਤੀ। ਉੱਥੇ ਹੀ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਤਾਪਿਰ ਗਾਵ ਨੇ ਸੜਕ ਨਿਰਮਾਣ ਲਈ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਦੇਸ਼ ’ਚ ਸੜਕਾਂ ਦਾ ਜਾਲ ਵਿਛਾਉਣ ਵਾਲੇ ‘ਸਪਾਈਡਰਮੈਨ’ ਦੱਸਿਆ।

ਲੋਕ ਸਭਾ ’ਚ ਸਾਲ 2022-23 ਲਈ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲਾ ਲਈ ਨਿਰਮਾਣ ਅਧੀਨ ਗਰਾਂਟਾਂ ਦੀਆਂ ਮੰਗਾਂ ’ਤੇ ਬੀਤੇ ਬੁੱਧਵਾਰ ਨੂੰ ਹੋਈ ਚਰਚਾ ਨੂੰ ਅੱਗੇ ਵਧਾਉਂਦੇ ਹੋਏ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਐੱਮ. ਭਾਰਤ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ’ਚ ਅਮਰਾਵਤੀ ਅਤੇ ਹੈਦਰਾਬਾਦ ਵਿਚਾਲੇ ਸੜਕ ਸੰਪਰਕ ਨੂੰ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਅਜਿਹੇ ਵਿਚ ਸਰਕਾਰ ਨੂੰ ਚਾਹੀਦਾ ਹੈ ਕਿ ਇਸ ’ਚ ਕੀ ਤਰੱਕੀ ਹੋਈ ਹੈ। ਕਾਂਗਰਸ ਦੇ ਐੱਮ. ਕੇ. ਵਿਸ਼ਨੂੰ ਪ੍ਰਸਾਦ ਨੇ ਕਿਹਾ ਕਿ ਸਾਬਕਾ ਦੀ ਕਾਂਗਰਸ ਸਰਕਾਰ ਨੇ ਸੜਕ ਨਿਰਮਾਣ ’ਚ ਜੋ ਕੰਮ ਕੀਤਾ ਸੀ, ਉਸ ਕਾਰਨ ਅੱਜ ਸੜਕਾਂ ਦੇ ਮਾਮਲੇ ’ਚ ਭਾਰਤ ਦੁਨੀਆ ’ਚ ਨੰਬਰ-2 ’ਤੇ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਗੁਣਵੱਤਾ ’ਚ ਜਰਮਨੀ ਨੰਬਰ ਇਕ ਹੈ ਪਰ ਭਾਰਤ ਦਾ 44ਵਾਂ ਸਥਾਨ ਹੈ। ਸਰਕਾਰ ਸੜਕਾਂ ਦੀ ਗੁਣਵੱਤਾ ’ਤੇ ਪੂਰਾ ਧਿਆਨ ਨਹੀਂ ਦੇ ਰਹੀ ਹੈ।

ਵਿਸ਼ਨੂੰ ਪ੍ਰਸਾਦ ਨੇ ਕਿਹਾ ਕਿ ਸੜਕ ਸੁਰੱਖਿਆ ’ਤੇ ਅਲਾਟ ਬਜਟ ਦਾ ਕਰੀਬ 2 ਫ਼ੀਸਦੀ ਹੀ ਖਰਚ ਹੋ ਰਿਹਾ ਹੈ, ਜਦਕਿ ਅਮਰੀਕਾ ’ਚ ਬਜਟ ਦਾ 6 ਫ਼ੀਸਦੀ ਖਰਚ ਹੁੰਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸੜਕ ਸੁਰੱਖਿਆ ’ਤੇ ਉਸ ਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਚਰਚਾ ’ਚ ਹਿੱਸਾ ਲੈਂਦੇ ਹੋਏ ਭਾਜਪਾ ਦੇ ਤਾਪਿਰ ਨੇ ਕਿਹਾ ਕਿ ਮੈਂ ਨਿਤਿਨ ਗਡਕਰੀ ਦਾ ਨਾਂ ‘ਸਪਾਈਡਰਮੈਨ’ ਰੱਖ ਦਿੱਤਾ ਹੈ ਕਿਉਂਕਿ ਜਿਵੇਂ ਮਕੜੀ ਜਾਲ ਵਿਛਾ ਦਿੰਦੀ ਹੈ, ਉਸ ਤਰ੍ਹਾਂ ਉਨ੍ਹਾਂ ਨੇ ਸੜਕਾਂ ਦਾ ਜਾਲ ਵਿਛਾ ਦਿੱਤਾ ਹੈ। ਮੋਦੀ ਸਰਕਾਰ ਆਉਣ ਤੋਂ ਬਾਅਦ ਚੀਨ ਨਾਲ ਲੱਗਦੀ ਸਰਹੱਦ ਦੇ ਨੇੜੇ ਸੜਕਾਂ ਦਾ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।


author

Tanu

Content Editor

Related News