ਰੇਲਵੇ ਸਟੇਸ਼ਨ ਦੇ ਬੋਰਡ ’ਤੇ ਉਰਦੂ ’ਚ ਲਿਖਿਆ ਨਾਂ, ਭਾਜਪਾ ਨੇ ਕੀਤਾ ਵਿਰੋਧ

Tuesday, Oct 28, 2025 - 07:36 PM (IST)

ਰੇਲਵੇ ਸਟੇਸ਼ਨ ਦੇ ਬੋਰਡ ’ਤੇ ਉਰਦੂ ’ਚ ਲਿਖਿਆ ਨਾਂ, ਭਾਜਪਾ ਨੇ ਕੀਤਾ ਵਿਰੋਧ

ਛਤਰਪਤੀ ਸੰਭਾਜੀਨਗਰ (ਮਹਾਰਾਸ਼ਟਰ), (ਭਾਸ਼ਾ)- ਭਾਜਪਾ ਦੇ ਵਿਧਾਨ ਪ੍ਰੀਸ਼ਦ ਮੈਂਬਰ ਸੰਜੈ ਕੇਨੇਕਰ ਨੇ ਮੰਗਲਵਾਰ ਨੂੰ ਮੰਗ ਕੀਤੀ ਕਿ ਇੱਥੇ ਰੇਲਵੇ ਸਟੇਸ਼ਨ ਦੇ ਬੋਰਡ ਤੋਂ ਉਰਦੂ ’ਚ ਲਿਖਿਆ ਗਿਆ ‘ਛਤਰਪਤੀ ਸੰਭਾਜੀਨਗਰ’ ਨਾਂ ਹਟਾਇਆ ਜਾਵੇ। ਤਿੰਨ ਸਾਲ ਪਹਿਲਾਂ ਸ਼ਹਿਰ ਦਾ ਨਾਂ ਬਦਲੇ ਜਾਣ ਤੋਂ ਬਾਅਦ ਪਿਛਲੇ ਹਫਤੇ ਸਰਕਾਰ ਨੇ ਔਰੰਗਾਬਾਦ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਛਤਰਪਤੀ ਸੰਭਾਜੀਨਗਰ ਸਟੇਸ਼ਨ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਕੇਨੇਕਰ ਨੇ ਕਿਹਾ, “ਜਦੋਂ ਨੋਟੀਫਿਕੇਸ਼ਨ ’ਚ ਭਾਸ਼ਾ (ਉਰਦੂ) ਦਾ ਜ਼ਿਕਰ ਨਹੀਂ ਹੈ, ਤਾਂ ਬੋਰਡ ’ਤੇ ਉਸ ਭਾਸ਼ਾ ’ਚ ਨਾਂ ਕਿਉਂ ਲਿਖਿਆ ਗਿਆ ਹੈ? ਨੋਟੀਫਿਕੇਸ਼ਨ ’ਚ ਸਿਰਫ ਹਿੰਦੀ, ਅੰਗਰੇਜ਼ੀ ਅਤੇ ਮਰਾਠੀ ਦਾ ਜ਼ਿਕਰ ਹੈ। ਉਰਦੂ ’ਚ ਨਾਂ ਵੇਖ ਕੇ ਮੈਂ ਹੈਰਾਨ ਰਹਿ ਗਿਆ।’’

ਕੇਨੇਕਰ ਨੇ ਤੰਜ ਕੱਸਦੇ ਹੋਏ ਕਿਹਾ, “ਕੀ ਰੇਲਵੇ ਅਧਿਕਾਰੀ ਦੇ ਰਿਸ਼ਤੇਦਾਰ ਮੁਗਲਾਂ ਨਾਲ ਕੰਮ ਕਰਦੇ ਸਨ? ਮੈਂ ਉਨ੍ਹਾਂ ਨੂੰ ਫੋਨ ਕਰ ਕੇ ਬਦਲਾਅ ਕਰਨ ਨੂੰ ਕਿਹਾ। ਦੇਸ਼ ਨੇ ਕਈ ‘ਸ਼ਾਹੀ’ ਹਕੂਮਤਾਂ ਅਤੇ ਅੰਗਰੇਜ਼ਾਂ ਦਾ ਸ਼ਾਸਨ ਵੇਖਿਆ ਹੈ, ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਰਦੂ ’ਚ ਨਾਂ ਲਿਖਣਾ ਸਾਡੇ ’ਤੇ ਨਿਜ਼ਾਮੀ ਭਾਸ਼ਾ ਥੋਪਣ ਦੀ ਕੋਸ਼ਿਸ਼ ਹੈ।’’


author

Rakesh

Content Editor

Related News