ਭਾਜਪਾ ਵਿਧਾਇਕ ਦੀ ਨੂੰਹ ਨੇ ਸਹੁਰੇ 'ਤੇ ਲਗਾਇਆ ਤੰਗ ਕਰਨ ਦਾ ਦੋਸ਼, ਭੁੱਖ-ਹੜਤਾਲ 'ਤੇ ਬੈਠੀ

Wednesday, Nov 25, 2020 - 05:27 PM (IST)

ਭਾਜਪਾ ਵਿਧਾਇਕ ਦੀ ਨੂੰਹ ਨੇ ਸਹੁਰੇ 'ਤੇ ਲਗਾਇਆ ਤੰਗ ਕਰਨ ਦਾ ਦੋਸ਼, ਭੁੱਖ-ਹੜਤਾਲ 'ਤੇ ਬੈਠੀ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਭਾਜਪਾ ਵਿਧਾਇਕ ਵਲੋਂ ਕਥਿਤ ਤੌਰ 'ਤੇ ਤੰਗ ਕਰਨ ਵਿਰੁੱਧ ਉਨ੍ਹਾਂ ਦੀ ਨੂੰਹ ਬੁੱਧਵਾਰ ਨੂੰ ਕਲੈਕਟਰੇਟ ਕੰਪਲੈਕਸ 'ਚ ਭੁੱਖ ਹੜਤਾਲ 'ਤੇ ਬੈਠ ਗਈ। ਉਸ ਦਾ ਦੋਸ਼ ਹੈ ਕਿ ਪ੍ਰਸ਼ਾਸਨ ਨੇ 24 ਘੰਟੇ ਬੀਤਣ ਤੋਂ ਬਾਅਦ ਵੀ ਵਿਧਾਇਕ ਵਿਰੁੱਧ ਤੰਗ ਕਰਨ ਦਾ ਮੁਕੱਦਮਾ ਦਰਜ ਨਹੀਂ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਜ਼ਿਲ੍ਹਾ ਅਧਿਕਾਰੀ ਦੇ ਮਾਧਿਅਮ ਨਾਲ ਭੇਜੇ ਗਏ ਮੰਗ ਪੱਤਰ 'ਚ ਤਿਲਹਰ ਵਿਧਾਨ ਸਭਾ ਖੇਤਰ ਦੇ ਭਾਜਪਾ ਵਿਧਾਇਕ ਰੋਸ਼ਨ ਲਾਲ ਵਰਮਾ ਦੀ ਨੂੰਹ ਸਰਿਤਾ ਨੇ ਕਿਹਾ ਹੈ ਕਿ ਉਸ ਨੇ ਮੰਗਲਵਾਰ ਨੂੰ ਇਕ ਦਿਨ ਧਰਨਾ ਦਿੱਤਾ ਸੀ, ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਉਹ ਭੁੱਖ-ਹੜਤਾਲ 'ਤੇ ਬੈਠੀ ਹੈ।

ਇਹ ਵੀ ਪੜ੍ਹੋ : ਮਾਪੇ ਕਰ ਰਹੇ ਸਨ ਜਨਮ ਦਿਨ ਦੀਆਂ ਤਿਆਰੀਆਂ, ਖੇਡ-ਖੇਡ 'ਚ 12 ਸਾਲਾ ਬੱਚੇ ਨੇ ਲਗਾ ਲਿਆ ਫਾਹਾ

ਪਤੀ ਦੀ 2 ਸਾਲ ਪਹਿਲਾਂ ਹੋ ਗਈ ਸੀ ਮੌਤ 
ਮੁੱਖ ਮੰਤਰੀ ਨੂੰ ਭੇਜੇ ਗਏ ਪੱਤਰ 'ਚ ਸਰਿਤਾ ਨੇ ਕਿਹਾ ਕਿ ਮੰਗਲਵਾਰ ਨੂੰ ਉਸ ਨੇ ਨਗਰ ਮੈਜਿਸਟਰੇਟ ਦੇ ਮਾਧਿਅਮ ਨਾਲ ਮੰਗ ਪੱਤਰ ਭੇਜਿਆ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਾਲ ਹੀ ਵਿਧਾਇਕ ਰੋਸ਼ਨ ਲਾਲ ਵਰਮਾ ਦੇ ਦਬਾਅ 'ਚ ਨਾਇਬ ਤਹਿਸੀਲਦਾਰ ਤਿਲਹਰ ਨੇ ਉਸ ਦੇ ਮੁਕੱਦਮੇ 'ਚ ਤਾਲਾਬੰਦੀ ਤੋਂ ਬਾਅਦ ਬਿਨਾਂ ਸੰਮਨ ਜਾਰੀ ਕੀਤੇ ਇਕ ਪੱਖੀ ਆਦੇਸ਼ ਪਾਸ ਕਰ ਦਿੱਤਾ। ਸਰਿਤਾ ਨੇ ਕਿਹਾ ਹੈ ਕਿ ਉਸ ਨੂੰ ਲਗਾਤਾਰ ਵਿਧਾਇਕ ਵਲੋਂ ਤੰਗ ਕੀਤਾ ਜਾ ਰਿਹਾ ਹੈ। ਤਿਲਹਰ ਤੋਂ ਭਾਜਪਾ ਵਿਧਾਇਕ ਰੋਸ਼ਨਲਾਲ ਵਰਮਾ ਦੇ ਪੁੱਤ ਵਿਨੋਦ ਵਰਮਾ ਦੀ ਦੂਜੀ ਪਤਨੀ ਸਰਿਤਾ ਹੈ। ਉਨ੍ਹਾਂ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਸਰਿਤਾ ਦਾ ਦੋਸ਼ ਹੈ ਕਿ ਵਿਧਾਇਕ ਰੋਸ਼ਨ ਲਾਲ ਵਰਮਾ ਉਸ ਨੂੰ ਉਸ ਦੇ ਪਤੀ ਦੇ ਨਾਂ ਜੋ ਜਾਇਦਾਦ ਹੈ, ਉਸ 'ਚ ਹਿੱਸਾ ਨਹੀਂ ਦੇ ਰਹੇ ਹਨ ਅਤੇ ਉਸ ਨੂੰ ਲਗਾਤਾਰ ਤੰਗ ਕਰ ਰਹੇ ਹਨ। ਸਰਿਤਾ ਦਾ ਦੋਸ਼ ਹੈ ਕਿ ਉਸ ਦੇ ਭਰਾ ਨੂੰ ਵਿਧਾਇਕ ਨੇ ਫੋਨ 'ਤੇ ਜੇਲ ਭੇਜਣ ਦੀ ਧਮਕੀ ਦਿੱਤੀ ਅਤੇ ਉਸ ਤੋਂ ਬਾਅਦ ਥਾਣਾ ਖੁਦਾਗੰਜ 'ਚ ਅਨੁਸੂਚਿਤ ਜਾਤੀ/ਜਨਜਾਤੀ ਐਕਟ ਦੇ ਅਧੀਨ ਝੂਠਾ ਮੁਕੱਦਮਾ ਉਸ ਦੇ ਭਰਾ ਅਤੇ ਪਿਤਾ ਵਿਰੁੱਧ ਦਰਜ ਕਰਵਾ ਦਿੱਤਾ। ਇਸੇ ਮਾਮਲੇ ਨੂੰ ਲੈ ਕੇ ਸਰਿਤਾ ਅੱਜ ਯਾਨੀ ਬੁੱਧਵਾਰ ਨੂੰ ਭੁੱਖ-ਹੜਤਾਲ 'ਤੇ ਬੈਠੀ ਹੈ।

ਇਹ ਵੀ ਪੜ੍ਹੋ : ਕੰਟਰੋਲ ਰੇਖਾ 'ਤੇ ਸ਼ਹੀਦ ਹੋਏ ਕੁਲਦੀਪ ਜਾਧਵ ਦਾ 9 ਦਿਨ ਦੇ ਪੁੱਤ ਨੇ ਕੀਤਾ ਅੰਤਿਮ ਸੰਸਕਾਰ


author

DIsha

Content Editor

Related News