BJP ਵਿਧਾਇਕ ਨੇ ਲੰਮੇ ਪੈ ਕੇ ਕੀਤਾ ਪ੍ਰਦਰਸ਼ਨ, ਬੋਲੇ- ਐੱਸ.ਪੀ. ਮੈਨੂੰ ਗੋਲੀ ਮਾਰ ਦੇਵੇਗਾ

Wednesday, Apr 07, 2021 - 11:01 PM (IST)

ਪ੍ਰਤਾਪਗੜ੍ਹ- ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਪੰਚਾਇਤੀ ਚੋਣਾਂ ਵਿੱਚ ਆਪਣੇ ਸਮਰਥਕ ਦਾ ਨਾਮ ਕੱਟੇ ਜਾਣ ਅਤੇ ਕਈ ਮੁੱਦਿਆਂ ਦੀ ਸ਼ਿਕਾਇਤ ਲੈ ਕੇ ਡੀ.ਐੱਮ. ਘਰ 'ਤੇ ਪੁੱਜੇ ਰਾਨੀਗੰਜ ਭਾਜਪਾ ਵਿਧਾਇਕ ਧੀਰਜ ਓਝਾ ਡੀ.ਐੱਮ. ਰਿਹਾਇਸ਼ ਦੇ ਬਾਹਰ ਲੰਮੇ ਪੈ ਕੇ ਪ੍ਰਦਰਸ਼ਨ ਕਰਣ ਲੱਗੇ। ਆਪਣੀ ਸ਼ਿਕਾਇਤ ਨੂੰ ਲੈ ਕੇ ਪਹਿਲਾਂ ਤਾਂ ਉਹ ਚੈਂਬਰ ਵਿੱਚ ਧਰਨੇ 'ਤੇ ਬੈਠ ਗਏ।

ਉਸ ਤੋਂ ਬਾਅਦ ਐੱਸ.ਪੀ. ਆਕਾਸ਼ ਤੋਮਰ ਅਤੇ ਜ਼ਿਲ੍ਹਾ ਅਧਿਕਾਰੀ ਨਿਤੀਨ ਬੰਸਲ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਬੰਦ ਕਮਰੇ ਦੇ ਅੰਦਰ ਗੱਲ ਕਰਣ ਦੀ ਕੋਸ਼ਿਸ਼ ਕੀਤੀ ਜਿਸ ਦੇ ਕੁੱਝ ਦੇਰ ਬਾਅਦ ਹੀ  ਵਿਧਾਇਕ ਕਮਰੇ ਤੋਂ ਚੀਖਦੇ ਹੋਏ ਬਾਹਰ ਨਿਕਲੇ ਅਤੇ ਜ਼ਮੀਨ 'ਤੇ ਲੰਮੇ ਪੈ ਕੇ ਹੰਗਾਮਾ ਕਰਣ ਲੱਗੇ। ਇਸ ਦੌਰਾਨ ਓਝਾ ਚੀਖਣ ਲੱਗੇ ਅਤੇ ਕਹਿਣ ਲੱਗੇ ਕਿ ਐੱਸ.ਪੀ. ਬਹੁਤ ਖਤਰਨਾਕ ਹੈ ਮੈਨੂੰ ਗੋਲੀ ਮਾਰ ਦੇਵੇਗਾ। ਵਿਧਾਇਕ ਨੂੰ ਹੰਗਾਮਾ ਕਰਦਾ ਵੇਖ ਉਨ੍ਹਾਂ ਦੇ ਸਮਰਥਕ ਵੀ ਭੀੜ ਲਗਾ ਕੇ ਹੰਗਾਮਾ ਕਰਣ ਲੱਗੇ। ਉਨ੍ਹਾਂ ਨੇ ਐੱਸ.ਪੀ. 'ਤੇ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਹੱਥੋਪਾਈ ਕਰਣ ਦੇ ਦੋਸ਼ ਵੀ ਲਗਾਏ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੋਰੋਨਾ ਕਾਰਨ ਇਸ ਸੂਬੇ 'ਚ ਅਗਲੇ ਤਿੰਨ ਮਹੀਨਿਆਂ ਤੱਕ 5 ਦਿਨ ਖੁੱਲ੍ਹਣਗੇ ਦਫ਼ਤਰ

ਵਿਧਾਇਕ ਧੀਰਜ ਓਝਾ ਨੇ ਦੱਸਿਆ ਕਿ, ਮੈਂ ਡੀ.ਐੱਮ. ਘਰ 'ਤੇ ਇਸ ਲਈ ਧਰਨੇ 'ਤੇ ਬੈਠਾ ਹਾਂ,  ਕਿਉਂਕਿ ਸ਼ਿਵਗੜ੍ਹ ਵਿੱਚ ਦਬੰਗ ਵਿਅਕਤੀ ਖ਼ਿਲਾਫ਼ ਇੱਕ ਵਿਅਕਤੀ ਅਤੇ ਉਸਦੀ ਪਤਨੀ ਚੋਣ ਲੜਨਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਨੇ ਵੋਟਰ ਸੂਚੀ ਤੋਂ ਉਨ੍ਹਾਂ ਦਾ ਨਾਮ ਹਟਾ ਦਿੱਤਾ। ਉੱਥੇ ਦੇ ਬੀ.ਐੱਲ.ਓ. ਵੀ ਲਿਖ ਕੇ ਦੇ ਰਹੇ ਹਨ ਪਰ ਇਹ ਮਾਮਲੇ ਨੂੰ ਲਟਕਾ ਰਹੇ ਹਨ। ਰਾਹੁਲ ਯਾਦਵ ਐੱਸ.ਡੀ.ਐੱਮ. ਅਤੇ ਸਤੀਸ਼ ਤ੍ਰਿਪਾਠੀ ਵਧੀਕ ਮੈਜਿਸਟਰੇਟ ਨੇ ਕੋਈ ਜਾਂਚ ਨਹੀਂ ਕੀਤੀ ਅਤੇ ਅੱਜ ਤੱਕ ਮਤਦਾਤਾ ਸੂਚੀ ਵਿੱਚ ਨਾਮ ਉਸ ਦਾ ਦਰਜ ਨਹੀਂ ਹੋਇਆ। ਉਸਦਾ ਕਿਤੇ ਨਾਮ ਨਹੀਂ ਹੈ। ਪੰਜ ਮਹੀਨੇ ਤੋਂ ਉਸ ਨੂੰ ਪ੍ਰਸ਼ਾਸਨ ਭੱਜਾ ਰਿਹਾ ਹੈ। ਉਸ ਦੇ ਪਰਿਵਾਰ ਨੂੰ ਧਮਕੀਆਂ ਵੀ ਮਿਲੀਆਂ ਪਰ ਅੱਜ ਤੱਕ ਪ੍ਰਸ਼ਾਸਨ ਨੇ ਧਮਕੀ ਦੇਣ ਵਾਲੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News