ਵੰਦੇ ਭਾਰਤ ਨੂੰ ਹਰੀ ਝੰਡੀ ਦਿਖਾ ਰਹੀ ਸੀ BJP ਵਿਧਾਇਕਾ, ਧੱਕਾ-ਮੁੱਕੀ ਦੌਰਾਨ ਟ੍ਰੇਨ ਦੇ ਅੱਗੇ ਡਿੱਗੀ, ਵੇਖੋ Video
Monday, Sep 16, 2024 - 11:02 PM (IST)
ਇਟਾਵਾ : ਉੱਤਰ ਪ੍ਰਦੇਸ਼ ਦੇ ਇਟਾਵਾ ਰੇਲਵੇ ਜੰਕਸ਼ਨ ਸਟੇਸ਼ਨ 'ਤੇ ਸੋਮਵਾਰ ਨੂੰ ਆਗਰਾ ਤੋਂ ਬਨਾਰਸ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਇਟਾਵਾ ਸਦਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਵਿਧਾਇਕ ਸਰਿਤਾ ਭਦੌਰੀਆ ਰੇਲ ਪਟੜੀ 'ਤੇ ਡਿੱਗ ਪਈ।
ਇਸ ਅਚਾਨਕ ਵਾਪਰੀ ਘਟਨਾ ਤੋਂ ਹੈਰਾਨ ਹੋ ਕੇ ਮੌਕੇ 'ਤੇ ਮੌਜੂਦ ਵਰਕਰਾਂ ਨੇ ਤੁਰੰਤ ਰੇਲਵੇ ਟਰੈਕ 'ਤੇ ਛਾਲ ਮਾਰ ਦਿੱਤੀ ਅਤੇ ਸਦਰ ਦੇ ਵਿਧਾਇਕ ਨੂੰ ਚੁੱਕ ਲਿਆ | ਇਸ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਰਾਮਸ਼ੰਕਰ ਕਥੇਰੀਆ, ਸਾਬਕਾ ਵਿਧਾਇਕਾ ਸਾਵਿਤਰੀ ਕਥੇਰੀਆ ਅਤੇ ਹੋਰਨਾਂ ਵਰਕਰਾਂ ਨਾਲ ਖੜ੍ਹੀ ਵਿਧਾਇਕਾ ਸਰਿਤਾ ਭਦੌਰੀਆ ਅਚਾਨਕ ਲੱਗੇ ਧੱਕੇ ਕਾਰਨ ਰੇਲ ਪਟੜੀ 'ਤੇ ਆ ਕੇ ਡਿੱਗ ਗਈ। ਚੰਦ ਮਿੰਟਾਂ ਵਿਚ ਹੋਏ ਇਸ ਹਾਦਸੇ ਨਾਲ ਮੌਕੇ 'ਤੇ ਮੌਜੂਦ ਹਰ ਕੋਈ ਹੈਰਤ ਵਿਚ ਪੈ ਗਿਆ।
ਇਹ ਵੀ ਪੜ੍ਹੋ : ਸੇਲਜ਼ਮੈਨ ਨੇ ਸ਼ਰਾਬ ਦੇਣੋਂ ਕੀਤਾ ਮਨ੍ਹਾ, ਨੌਜਵਾਨਾਂ ਨੇ ਪੈਟਰੋਲ ਪਾ ਕੇ ਫੂਕ'ਤਾ ਠੇਕਾ
ਰੇਲ ਪਟੜੀ ਤੋਂ ਉੱਠਣ ਤੋਂ ਬਾਅਦ ਭਾਜਪਾ ਵਿਧਾਇਕਾ ਨੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਰੇਲ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਆਗਰਾ ਤੋਂ ਬਨਾਰਸ ਲਈ ਵੰਦੇ ਭਾਰਤ ਐਕਸਪ੍ਰੈਸ ਸ਼ੁਰੂ ਕੀਤੀ ਗਈ ਹੈ। ਇਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈੱਸ ਐਕਸਪ੍ਰੈੱਸ ਰੇਲਵੇ ਸਟੇਸ਼ਨ 'ਤੇ ਪੁੱਜੀ। ਰੇਲ ਵਿਭਾਗ ਵਲੋਂ ਕਰਵਾਏ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਭਾਜਪਾ ਅਤੇ ਸਮਾਜਵਾਦੀ ਪਾਰਟੀ ਤੋਂ ਇਲਾਵਾ ਹੋਰ ਲੋਕ ਵੀ ਪਹੁੰਚੇ ਹੋਏ ਸਨ।
संभलिए विधायक जी.. आगरा-बनारस वंदे भारत एक्सप्रेस ट्रेन को हरी झंडी दिखाने का कार्यक्रम अव्यवस्थाओं की भेंट चढ़ गया. ट्रेन को झंडी दिखाते समय भाजपा की इटावा सदर विधायक सरिता भदौरिया वंदे भारत ट्रेन के सामने जा गिरीं#VandeBharatTrain pic.twitter.com/RM5UrCHf7F
— Yashpal Singh Sengar यशपाल सिंह सेंगर (@YASHPALSINGH11) September 16, 2024
ਇਸ ਮੌਕੇ ਸਮਾਜਵਾਦੀ ਪਾਰਟੀ ਦੇ ਇਟਾਵਾ ਤੋਂ ਸੰਸਦ ਮੈਂਬਰ ਜਤਿੰਦਰ ਡੋਹਰੇ, ਸਾਬਕਾ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਆਗੂ ਪ੍ਰੋ. ਰਾਮਸ਼ੰਕਰ ਕਥੇਰੀਆ, ਸਾਬਕਾ ਵਿਧਾਇਕਾ ਸਾਵਿਤਰੀ ਕਥੇਰੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜਵਾਦੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਅਤੇ ਸਮਰਥਕ ਮੌਜੂਦ ਸਨ। ਜਿਵੇਂ ਹੀ ਵੰਦੇ ਭਾਰਤ ਐਕਸਪ੍ਰੈਸ ਇਟਾਵਾ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਹਰੀ ਝੰਡੀ ਦਿਖਾਉਣ ਨੂੰ ਲੈ ਕੇ ਹੰਗਾਮਾ ਸ਼ੁਰੂ ਹੋ ਗਿਆ, ਜਿਸ ਕਾਰਨ ਭਾਜਪਾ ਵਿਧਾਇਕਾ ਰੇਲ ਪਟੜੀ 'ਤੇ ਡਿੱਗ ਪਈ। ਉਸ ਨੂੰ ਕੋਈ ਬਾਹਰੀ ਸੱਟ ਨਹੀਂ ਲੱਗੀ ਹੈ ਪਰ ਰੇਲਵੇ ਪਟੜੀ 'ਤੇ ਡਿੱਗਣ ਕਾਰਨ ਅੰਦਰੂਨੀ ਸੱਟਾਂ ਲੱਗਣ ਦਾ ਖਦਸ਼ਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8