ਯੋਗੀ ਸਰਕਾਰ ਦੇ ਮੰਤਰੀ ਨੇ ਸੜਕ ਬਣਾਉਣ ਲਈ ਆਪ ਹੀ ਚੱਕੀ ਕਹੀ

Saturday, Jun 23, 2018 - 04:37 PM (IST)

ਯੋਗੀ ਸਰਕਾਰ ਦੇ ਮੰਤਰੀ ਨੇ ਸੜਕ ਬਣਾਉਣ ਲਈ ਆਪ ਹੀ ਚੱਕੀ ਕਹੀ

ਨਵੀਂ ਦਿੱਲੀ— ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਓਮਪ੍ਰਕਾਸ਼ ਰਾਜਭਰ ਸ਼ਨੀਵਾਰ ਨੂੰ ਆਪਣੇ ਦੋਵੇਂ ਲੜਕਿਆਂ ਨਾਲ ਹੱਥ 'ਚ ਕਹੀ ਫੜੇ ਸੜਕ 'ਤੇ ਦਿਖਾਈ ਦਿੱਤੇ। ਅਸਲ 'ਚ ਕੈਬਨਿਟ ਮੰਤਰੀ ਨੂੰ ਸੜਕ ਲਈ ਮਿੱਟੀ ਸੁੱਟਦੇ ਦੇਖ ਕੇ ਆਲੇ-ਦੁਆਲੇ ਦੇ ਲੋਕ ਜੁੱਟ ਗਏ। ਕੁਝ ਲੋਕਾਂ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਸੜਕ ਬਣਉਣ ਲਈ 6 ਮਹੀਨੇ ਪਹਿਲਾਂ ਪ੍ਰਸਤਾਵ ਭੇਜਣ ਤੋਂ ਬਾਅਦ ਵੀ ਹੁਣ ਤੱਕ ਕੋਈ ਕੰਮ ਨਾ ਹੋਣ 'ਤੇ ਕੈਬਨਿਟ ਮੰਤਰੀ ਕਹੀ ਚੁੱਕਣ ਲਈ ਮਜ਼ਬੂਰ ਹੋਏ ਗਏ। ਯੋਗੀ ਸਰਕਾਰ 'ਚ ਕੈਬਨਿਟ ਮੰਤਰੀ ਓਮਪ੍ਰਕਾਸ਼ ਰਾਜਭਰ ਸ਼ਨੀਵਾਰ ਨੂੰ ਆਪਣੇ ਦੋਵੇਂ ਲੜਕਿਆਂ ਨਾਲ ਹੱਥ 'ਚ ਕਹੀ ਲੈ ਕੇ ਸੜਕ ਤਿਆਰ ਕਰਦੇ ਨਜ਼ਰ ਆਏ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਨੂੰ ਸੜਕ ਬਣਾਉਣ ਲਈ ਮਿੱਟੀ ਸੁੱਟਦੇ ਦੇਖ ਕੇ ਆਲੇ-ਦੁਆਲੇ ਦੇ ਲੋਕ ਜੁੱਟ ਗਏ। ਪਿੰਡ 'ਚ ਸਮਾਗਮ ਨੂੰ ਦੇਖਦੇ ਹੋਏ ਹੀ ਓਮਪ੍ਰਕਾਸ਼ ਰਾਜਭਰ ਨੇ ਕਰੀਬ 6 ਮਹੀਨੇ ਪਹਿਲਾਂ 500 ਮੀਟਰ ਸੜਕ ਬਣਾਉਣ ਲਈ ਪ੍ਰਸਤਾਵ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ ਇਕ ਦਿਨ ਬਾਅਦ ਜਦਕਿ ਸਮਾਗਮ ਹੈ, ਹੁਣ ਤੱਕ ਇਸ ਦਿਸ਼ਾ 'ਚ ਕੋਈ ਕੰਮ ਨਹੀਂ ਹੋਇਆ ਹੈ। ਇਹ ਹੀ ਕਾਰਨ ਹੈ ਕਿ ਨਾਰਾਜ਼ ਕੈਬਨਿਟ ਮੰਤਰੀ ਆਪਣੇ ਦੋਵੇਂ ਲੜਕਿਆਂ ਨਾਲ ਆਪ ਕਹੀ ਲੈ ਕੇ ਸੜਕ ਬਣਾਉਣ 'ਚ ਜੁੱਟ ਗਏ।


Related News