ਜੰਮੂ-ਕਸ਼ਮੀਰ ’ਚ ਰਾਜ ਸਭਾ ਦੀ ਚੌਥੀ ਸੀਟ ਲਈ ਭਾਜਪਾ ਦੇ ਸਕਦੀ ਹੈ ਸਰਪ੍ਰਾਈਜ਼
Sunday, Sep 28, 2025 - 12:28 AM (IST)

ਨੈਸ਼ਨਲ ਡੈਸਕ- 24 ਅਕਤੂਬਰ ਨੂੰ ਜੰਮੂ-ਕਸ਼ਮੀਰ ’ਚ ਰਾਜ ਸਭਾ ਦੀਆਂ 4 ਸੀਟਾਂ ਲਈ ਹੋਣ ਵਾਲੀਆਂ ਚੋਣਾਂ ’ਚੋਂ ਇਕ ’ਤੇ ਭਾਜਪਾ ਨਜ਼ਰ ਰੱਖ ਰਹੀ ਹੈ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਜੰਮੂ-ਕਸ਼ਮੀਰ ’ਚ ਸੱਤਾਧਾਰੀ ਪਾਰਟੀ ਤੇ ਭਾਜਪਾ ਵਿਰੋਧੀ ਤਾਕਤਾਂ ਚਾਰਾਂ ਸੀਟਾਂ ਲਈ ਮਜ਼ਬੂਤ ਦਾਅਵੇਦਾਰ ਹਨ।
ਸਾਰੀਆਂ 4 ਸੀਟਾਂ ਲਈ ਚੋਣਾਂ ਤਿੰਨ ਪੜਾਵਾਂ ’ਚ ਹੋਣਗੀਆਂ। 2 ਸੀਟਾਂ ਰਈ ਇੱਕੋ ਸਮੇਂ ਚੋਣ ਹੋਵੇਗੀ ਜਦ ਕਿ 2 ਸੀਟਾਂ ਸਈ ਪੜਾਵਾਂ ’ਚ ਚੋਣ ਹੋਵੇਗੀ। ਜੰਮੂ-ਕਸ਼ਮੀਰ ਵਿਧਾਨ ਸਭਾ ’ਚ ਇਸ ਸਮੇ 88 ਮੈਂਬਰ ਹਨ ਕਿਉਂਕਿ ਬਿਗਾਮ ਅਤੇ ਨਗਰੋਟਾ ਦੀਆਂ 2 ਸੀਟਾਂ ਖਾਲੀ ਹਨ। ਇਸ ਲਈ ਇਕ ਉਮੀਦਵਾਰ ਨੂੰ ਚੋਣ ਜਿੱਤਣ ਲਈ 45 ਸੀਟਾਂ ਦੀ ਲੋੜ ਹੈ।
ਉਮਰ ਅਬਦੁੱਲਾ ਦੀ ਅਗਵਾਈ ਵਾਲੇ ਗੱਠਜੋੜ ਨੂੰ 53 ਵਿਧਾਇਕਾਂ ਦੀ ਹਮਾਇਤ ਹਾਸਲ ਹੈ। ਇਸ ’ਚ ਨੈਸ਼ਨਲ ਕਾਨਫਰੰਸ (41), ਕਾਂਗਰਸ (6), ਸੀ. ਪੀ. ਐੱਮ. (1) ਅਤੇ 5 ਆਜ਼ਾਦ ਸ਼ਾਮਲ ਹਨ। ਭਾਜਪਾ ਕੋਲ 28 ਵਿਧਾਇਕ ਹਨ, ਜਦੋਂ ਕਿ ਪੀ. ਡੀ. ਪੀ. ਕੋਲ 3, ਪੀਪਲਜ਼ ਕਾਨਫਰੰਸ ਤੇ ਆਮ ਆਦਮੀ ਪਾਰਟੀ ਕੋਲ ਇਕ-ਇਕ ਹੈ। 2 ਆਜ਼ਾਦ ਹਨ।
ਜੇ ਦੋਵਾਂ ਸੀਟਾਂ ਲਈ ਇੱਕੋ ਸਮੇਂ ਵੋਟਾਂ ਪੈਣਗੀਆਂ ਤਾਂ ਚੋਣ ਇਕ ਦਿਲਚਸਪ ਮੋੜ ਲੈ ਸਕਦੀ ਹੈ । ਫਿਰ ਜਿੱਤਣ ਵਾਲੇ ਉਮੀਦਵਾਰ ਨੂੰ ਘੱਟੋ-ਘੱਟ 29 ਵੋਟਾਂ ਦੀ ਲੋੜ ਹੋਵੇਗੀ। ਭਾਜਪਾ ਨੂੰ ਆਪਣੇ 28 ਵਿਧਾਇਕਾਂ ਨਾਲ ਇਸ ਨੂੰ ਜਿੱਤਣ ਲਈ ਇਕ ਵੋਟ ਦੀ ਲੋੜ ਹੋਵੇਗੀ।
ਭਾਜਪਾ 2 ਆਜ਼ਾਦ ਵਿਧਾਇਕਾਂ ਅਤੇ ‘ਆਪ’ ਤੇ ਪ੍ਰਦੇਸ਼ ਕਾਂਗਰਸ ਦੇ ਇਕ-ਇਕ ਵਿਧਾਇਕ ਦੀ ਹਮਾਇਤ ’ਤੇ ਭਰੋਸਾ ਕਰ ਸਕਦੀ ਹੈ ਜਾਂ ਸੱਤਾਧਾਰੀ ਗੱਠਜੋੜ ਅੰਦਰ ਕ੍ਰਾਸ-ਵੋਟਿੰਗ ਦਾ ਪ੍ਰਬੰਧ ਕਰ ਸਕਦੀ ਹੈ। ਤਿੰਨ ਵਿਧਾਇਕਾਂ ਵਾਲੀ ਪੀ. ਡੀ. ਪੀ .ਨੂੰ ਵੀ ਆਪਣੀ ਰਣਨੀਤੀ ਤੈਅ ਕਰਨੀ ਪਵੇਗੀ।
ਐੱਨ. ਸੀ.-ਕਾਂਗਰਸ ਗੱਠਜੋੜ ਕੋਲ ਦੂਜੀ ਸੀਟ ਲਈ 24 ਵਾਧੂ ਵੋਟਾਂ ਹੋਣਗੀਆਂ। ਉਹ ਇਸ ਨੂੰ ਕਿਸੇ ਵੀ ਸਹਿਯੋਗੀ ਜਾਂ ਹੋਰ ਨੂੰ ਦੇ ਸਕਦੀ ਹੈ ਕਿਉਂਕਿ ਉਸ ਨੂੰ ਭਾਜਪਾ ਦੇ 28 ’ਤੇ ਜਿੱਤ ਹਾਸਲ ਕਰਨ ਲਈ 5 ਵਾਧੂ ਵੋਟਾਂ ਦੀ ਲੋੜ ਹੋਵੇਗੀ। ਚੌਥੀ ਸੀਟ ਲਈ ਭਾਜਪਾ ਸਰਪ੍ਰਾਈਜ਼ ਦੇ ਸਕਦੀ ਹੈ।