ਲੋਕਤੰਤਰ ਦਾ ਮਜ਼ਾਕ ਹੈ ਕੇਜਰੀਵਾਲ ਦਾ ਧਰਨਾ: ਮਨੋਜ ਤਿਵਾਰੀ

Tuesday, Jun 12, 2018 - 05:55 PM (IST)

ਨਵੀਂ ਦਿੱਲੀ— ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਨੇ ਅੱਜ ਕਿਹਾ ਕਿ ਉਪ-ਰਾਜਪਾਲ ਦਫਤਰ 'ਚ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਕੈਬਨਿਟ ਸਹਿ ਕਰਮਚਾਰੀਆਂ ਦਾ ਧਰਨਾ 'ਲੋਕਤੰਤਰ ਦਾ ਮਜ਼ਾਕ' ਹੈ। ਕੇਜਰੀਵਾਲ ਅਤੇ ਉਨ੍ਹਾਂ ਦੇ ਕੈਬਨਿਟ ਦੇ ਮੰਤਰੀਆਂ ਨੇ ਕੱਲ ਉਪ-ਰਾਜਪਾਲ ਅਨਿਲ ਬੈਜਲ ਦੇ ਦਫਤਰ 'ਚ ਰਾਤ ਬਿਤਾਈ। ਉਨ੍ਹਾਂ ਦੀ ਮੰਗ ਹੈ ਕਿ ਬੈਜਲ ਆਈ.ਏ.ਐਸ ਅਧਿਕਾਰੀਆਂ ਨੂੰ ਆਪਣੀ ਹੜਤਾਲ ਖਤਮ ਕਰਨ ਦੇ ਨਿਰਦੇਸ਼ ਦੇਣ ਅਤੇ ਚਾਰ ਮਹੀਨੇ ਤੋਂ ਉਨ੍ਹਾਂ ਦੇ ਕੰਮ 'ਚ ਰੁਕਾਵਟ ਪਾਉਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ। ਮੁੱਖਮੰਤਰੀ ਕੇਜਰੀਵਾਲ, ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਗੋਪਾਲ ਰਾਏ ਅਤੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਕੱਲ ਸ਼ਾਮ 5.30 ਵਜੇ ਬੈਜਲ ਨਾਲ ਮੁਲਾਕਾਤ ਕੀਤੀ ਅਤੇ ਉਸ ਦੇ ਬਾਅਦ ਉਹ ਉਥੇ ਇੱਕਠੇ ਹੋ ਗਏ। 
ਤਿਵਾਰੀ ਨੇ ਟਵੀਟ ਕੀਤਾ ਕਿ ਲੋਕਤੰਤਰ ਦਾ ਮਜ਼ਾਕ ਬਣਾ ਰਹੇ ਹਨ। ਕੰਮ ਕੁਝ ਨਹੀਂ, ਸਿਰਫ ਡਰਾਮਾ। ਵਿਧਾਨਸਭਾ 'ਚ ਨੇਤਾ ਪ੍ਰਤੀਪੱਖ ਵਿਜੇਂਦਰ ਗੁਪਤਾ ਨੇ ਵਿਧਾਨਸਭਾ 'ਚ ਕਿਹਾ ਕਿ ਕੇਜਰੀਵਾਲ ਦਾ ਧਰਨਾ, ਕੰਮ ਤੋਂ ਬਚਣ ਦਾ ਤਰੀਕਾ ਹੈ। ਗੁਪਤਾ ਨੇ ਟਵਿੱਟਰ 'ਤੇ ਲਿਖਿਆ ਏਅਰ ਕੰਡੀਸ਼ਨਰ ਧਰਨੇ 'ਤੇ ਪੈਰ ਫੈਲਾ ਕੇ ਸੌ ਰਹੇ ਹਨ ਦਿੱਲੀ ਮਾਲਕ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਯੇਂਦਰ ਜੈਨ ਅਤੇ ਗੋਪਾਲ ਰਾਏ। ਆਪ ਦੇ ਕਈ ਵਿਧਾਇਕ, ਨੇਤਾ ਅਤੇ ਵਰਕਰ ਵੀ ਉਪ-ਰਾਜਪਾਲ ਦਫਤਰ ਨੇੜੇ ਇੱਕਠੇ ਹੋਏ ਹਨ ਅਤੇ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।


Related News