ਭਾਜਪਾ ਵਿਧਾਇਕ ਦੇ ਪ੍ਰੋਗਰਾਮ 'ਚ ਲੰਚ ਪੈਕੇਟ ਦੇ ਨਾਲ ਵੰਡੀ ਸ਼ਰਾਬ

Tuesday, Jan 08, 2019 - 10:32 AM (IST)

ਹਰਦੋਈ— ਇੱਥੋਂ ਦੇ ਇਕ ਮੰਦਰ 'ਚ ਆਯੋਜਿਤ ਪਾਸੀ ਸਮਾਜ ਦੇ ਸੰਮੇਲਨ ਤੋਂ ਬਾਅਦ ਲੰਚ ਪੈਕੇਟ 'ਚ ਸ਼ਰਾਬ ਦੀਆਂ ਬੋਤਲਾਂ ਵੰਡਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੰਮੇਲਨ ਦੇ ਆਯੋਜਕ ਵਿਧਾਇਕ ਨਿਤਿਨ ਅਗਰਵਾਲ ਵਿਵਾਦਾਂ ਦੇ ਘੇਰੇ 'ਚ ਆ ਗਏ ਹਨ। ਇਸ ਸੰਮੇਲਨ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਨਰੇਸ਼ ਅਗਰਵਾਲ ਵੀ ਸ਼ਾਮਲ ਸਨ। ਐਤਵਾਰ ਨੂੰ ਸ਼ਹਿਰ ਦੇ ਪ੍ਰਾਚੀਨ ਸ਼ਰਵਨ ਦੇਵੀ ਮੰਦਰ ਦੇ ਵੇਹੜੇ 'ਚ ਆਯੋਜਿਤ ਪਾਸੀ ਸਮਾਜ ਦੇ ਸੰਮੇਲਨ ਨੂੰ ਹਰਦੋਈ ਸਦਰ ਤੋਂ ਵਿਧਾਇਕ ਨਿਤਿਨ ਅਗਰਵਾਲ ਨੇ ਬੁਲਾਇਆ ਸੀ। ਇਸ ਸੰਮੇਲਨ 'ਚ ਸਾਬਕਾ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਵੀ ਸ਼ਾਮਲ ਹੋਏ ਸਨ। ਸੰਮੇਲਨ ਦੇ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਲੰਚ ਪੈਕੇਟ ਵੰਡੇ ਗਏ ਸਨ। ਲੰਚ ਪੈਕੇਟ ਦੇ ਅੰਦਰ ਪੂੜੀ ਨਾਲ ਸ਼ਰਾਬ ਦੀ ਸ਼ੀਸ਼ੀ ਵੀ ਪਰੋਸੀ ਗਈ। ਮੰਦਰ 'ਚ ਪਾਸੀ ਸਮਾਜ ਦੇ ਸੰਮੇਲਨ 'ਚ ਲੰਚ ਪੈਕੇਟ ਸ਼ਰਾਬ ਦਿੱਤੇ ਜਾਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵਾਇਰਲ ਵੀਡੀਓ 'ਚ ਬੱਚੇ ਤੱਕ ਆਪਣੇ ਹੱਥ 'ਚ ਲੰਚ ਪੈਕੇਟ ਅਤੇ ਉਸ 'ਚ ਰੱਖੀ ਸ਼ਰਾਬ ਹੱਥ 'ਚ ਫੜੇ ਨਜ਼ਰ ਆ ਰਹੇ ਹਨ। ਸਵਾਲ ਪੁੱਛੇ ਜਾਣ 'ਤੇ ਉਹ ਨਰੇਸ਼ ਅਗਰਵਾਲ ਅਤੇ ਵਿਧਾਇਕ ਨਿਤਿਨ ਅਗਰਵਾਲ ਦਾ ਨਾਂ ਵੀ ਲੈ ਰਹੇ ਹਨ।PunjabKesari
ਇਸ ਮਾਮਲੇ 'ਚ ਨਾਰਾਜ਼ ਸਥਾਨਕ ਸੰਸਦ ਮੈਂਬਰ ਅੰਸ਼ੁਲ ਵਰਮਾ ਨੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਮਹੇਂਦਰ ਨਾਥ ਪਾਂਡੇ ਨੂੰ ਸ਼ਿਕਾਇਤੀ ਪੱਤਰ ਲਿਖਿਆ ਹੈ। ਪੱਤਰ 'ਚ ਕਿਹਾ ਗਿਆ ਹੈ,''6 ਜਨਵਰੀ 2019 ਨੂੰ ਮੇਰੇ ਸੰਸਦੀ ਖੇਤਰ (ਲੋਕ ਸਭਾ) ਹਰਦੋਈ ਦੇ ਪ੍ਰਾਚੀਨ ਧਾਰਮਿਕ ਸਥਾਨ ਸ਼ਰਵਨ ਦੇਵੀ ਮੰਦਰ 'ਚ ਭਾਜਪਾ ਨੇਤਾ ਨਰੇਸ਼ ਅਗਰਵਾਲ ਵੱਲੋਂ ਆਯੋਜਿਤ ਪਾਸੀ ਸੰਮੇਲਨ ਦੌਰਾਨ ਹਾਜ਼ਰ ਖੇਤਰ ਵਾਸੀਆਂ ਨੂੰ ਨਾਬਾਲਗ ਬੱਚਿਆਂ ਦਰਮਿਆਨ ਲੰਚ ਪੈਕਟ 'ਚ ਸ਼ਰਾਬ ਦੀ ਸ਼ੀਸ਼ੀ ਵੰਡੀ ਗਈ ਹੈ। ਇਹ ਬਹੁਤ ਦੁਖਦ ਹੈ ਕਿ ਜਿਸ ਸੰਸਕ੍ਰਿਤੀ ਦੀ ਸਾਡੀ ਪਾਰਟੀ ਦੁਹਾਈ ਦਿੰਦੀ ਹੈ। ਸਾਡੇ ਨਵਾਂ ਚਿਹਰਾ ਮੈਂਬਰ ਨਰੇਸ਼ ਅਗਰਵਾਲ ਉਸ ਸੰਸਕ੍ਰਿਤੀ ਨੂੰ ਭੁੱਲ ਗਏ ਹਨ। ਇਸ ਮਾਮਲੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਸਾਬਤ ਹੁੰਦੀ ਹੈ ਤਾਂ ਪਾਰਟੀ ਵੱਲੋਂ ਉਨ੍ਹਾਂ ਦੇ ਵਿਰੁੱਧ ਵੀ ਸਖਤ ਕਾਰਵਾਈ ਕਰਨ ਦੀ ਕ੍ਰਿਪਾ ਕਰੇ।PunjabKesari
ਪਾਸੀ ਸਮਾਜ 'ਚ ਸ਼ਰਾਬ ਵੰਡਣ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ (ਐੱਸ.ਪੀ.) ਐੱਮ.ਐੱਲ.ਸੀ. ਰਾਜਪਾਲ ਕਸ਼ਯਪ ਨੇ ਕਿਹਾ,''ਭਾਜਪਾ ਕੋਲ ਸੀ.ਬੀ.ਆਈ. ਸ਼ਰਾਬ, ਪੈਸਾ ਅੇਤ ਪੁਲਸ ਹੈ। ਜਨਤਾ ਭਾਜਪਾ ਨਾਲ ਨਹੀਂ ਹੈ ਅਤੇ ਅਜਿਹੇ 'ਚ ਹੁਣ ਭਾਜਪਾ ਇਹੀ ਕਰੇਗੀ।'' ਜ਼ਿਕਰਯੋਗ ਹੈ ਕਿ ਪਿਤਾ ਨਰੇਸ਼ ਅਗਰਵਾਲ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਬਾਅਦ ਤੋਂ ਹੀ ਨਿਤਿਨ ਅਗਰਵਾਲ ਭਾਜਪਾ ਖੇਮੇ ਨਾਲ ਦੇਖੇ ਜਾਂਦੇ ਰਹੇ ਹਨ। ਰਾਜ ਸਭਾ ਚੋਣਾਂ ਦੌਰਾਨ ਵੋਟਿੰਗ 'ਚ ਵੀ ਨਿਤਿਨ ਨੇ ਭਾਜਪਾ ਉਮੀਦਵਾਰ ਨੂੰ ਵੋਟ ਦਿੱਤਾ ਸੀ। ਹਾਲਾਂਕਿ ਉਹ ਅਜੇ ਵੀ ਸਮਾਜਵਾਦੀ ਪਾਰਟੀ ਤੋਂ ਹੀ ਵਿਧਾਇਕ ਹਨ।


DIsha

Content Editor

Related News