ਭਾਜਪਾ ਵਿਧਾਇਕ ਨੇ ਪਹਿਲਾਂ ਮਹਿਲਾ ਨੇਤਾ ਨੂੰ ਮਾਰੀ ਲੱਤ, ਫਿਰ ਸੌਰੀ ਕਹਿ ਕੇ ਬਣਾਇਆ ਭੈਣ

06/03/2019 5:30:31 PM

ਗੁਜਰਾਤ— ਗੁਜਰਾਤ 'ਚ ਐੱਨ.ਸੀ.ਪੀ. ਦੀ ਮਹਿਲਾ ਨੇਤਾ ਨੂੰ ਲੱਤ ਮਾਰਨ ਦੇ ਮਾਮਲੇ 'ਚ ਭਾਜਪਾ ਵਿਧਾਇਕ ਨੇ ਮੁਆਫ਼ੀ ਮੰਗਣ ਤੋਂ ਬਾਅਦ ਹੁਣ ਉਸ ਮਹਿਲਾ ਨੇਤਾ ਨੂੰ ਆਪਣੀ ਭੈਣ ਬਣਾ ਲਿਆ ਹੈ। ਭਾਜਪਾ ਵਿਧਾਇਕ ਬਲਰਾਮ ਥਵਾਨੀ ਨੇ ਕਿਹਾ ਹੈ ਕਿ ਉਹ ਮੇਰੀ ਭੈਣ ਦੀ ਤਰ੍ਹਾਂ ਹੈ ਅਤੇ ਮੈਂ ਉਸ ਤੋਂ ਕੱਲ ਹੋਈ ਗਲਤੀ ਲਈ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਦੋਹਾਂ ਦਰਮਿਆਨ ਜੋ ਵੀ ਗਲਤਫਹਿਮੀ ਸੀ ਉਹ ਦੂਰ ਹੋ ਗਈ ਹੈ। ਉਨ੍ਹਾਂ ਨੇ ਕਿਹਾ,''ਮੈਂ ਵਾਅਦਾ ਕਰਦਾ ਹਾਂ ਕਿ ਮੈਂ ਉਸ ਦੀ ਮਦਦ ਕਰਾਂਗਾ, ਜੇਕਰ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਹੋਵੇਗੀ। ਉੱਥੇ ਹੀ ਐੱਨ.ਸੀ.ਪੀ. ਮਹਿਲਾ ਨੇਤਾ ਨੀਤੂ ਤੇਜਵਾਨੀ ਨੇ ਕਿਹਾ ਕਿ ਉਨ੍ਹਾਂ ਨੇ ਬੋਲਿਆ ਮੈਂ ਤੈਨੂੰ ਭੈਣ ਮੰਨ ਕੇ ਚੱਲਾ ਹਾਂ ਅਤੇ ਭੈਣ ਦੀ ਤਰ੍ਹਾਂ ਹੀ ਮੈਂ ਤੈਨੂੰ ਥੱਪੜ ਮਾਰਿਆ ਸੀ ਅਤੇ ਮੇਰਾ ਕੋਈ ਗਲਤ ਵਿਚਾਰ ਨਹੀਂ ਸੀ। ਮੈਂ ਉਨ੍ਹਾਂ ਨੂੰ ਭਾਈ ਸਾਹਿਬ ਮੰਨ ਲਿਆ ਹੈ, ਹੱਲ ਸਾਰਿਆਂ ਨੇ ਮਿਲ ਕੇ ਕੀਤਾ ਹੈ।''PunjabKesariਜ਼ਿਕਰਯੋਗ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਦੀ ਨਰੋਦਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਲਰਾਮ ਥਵਾਨੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਇਸ ਵੀਡੀਓ 'ਚ ਵਿਧਾਇਕ ਐੱਨ.ਸੀ.ਪੀ. ਦੀ ਨੇਤਾ ਨੀਤੂ ਤੇਜਵਾਨੀ ਨੂੰ ਲੱਤ ਮਾਰਦੇ ਨਜ਼ਰ ਆਏ। ਹਾਲਾਂਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਧਾਇਕ ਨੇ ਮੁਆਫ਼ੀ ਮੰਗੀ ਹੈ ਅਤੇ ਕਿਹਾ ਕਿ ਮੈਂ 22 ਸਾਲ ਤੋਂ ਰਾਜਨੀਤੀ 'ਚ ਹਾਂ ਪਰ ਮੇਰੇ ਨਾਲ ਅਜਿਹਾ ਕਦੇ ਨਹੀਂ ਹੋਇਆ ਹੈ। ਨਰੋਦਾ ਤੋਂ ਐੱਨ.ਸੀ.ਪੀ. ਨੇਤਾ ਨੀਤੂ ਤੇਜਵਾਨੀ ਨੇ ਦੱਸਿਆ ਕਿ ਮੈਂ ਭਾਜਪਾ ਵਿਧਾਇਕ ਬਲਰਾਮ ਤੇਜਵਾਨੀ ਨੂੰ ਸਥਾਨਕ ਮੁੱਦਿਆਂ ਨੂੰ ਲੈ ਕੇ ਮਿਲਣ ਗਈ ਸੀ ਪਰ ਉਨ੍ਹਾਂ ਨੇ ਮੇਰੀ ਕਿਸੇ ਵੀ ਗੱਲ ਨੂੰ ਸੁਣਨ ਤੋਂ ਪਹਿਲਾਂ ਇਕ ਥੱਪੜ ਮਾਰ ਦਿੱਤਾ ਅਤੇ ਮੈਂ ਡਿੱਗ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਲੱਤਾਂ ਮਾਰਨਾ ਸ਼ੁਰੂ ਕਰ ਦਿੱਤਾ। ਨੀਤੂ ਨੇ ਦੱਸਿਆ ਕਿ ਵਿਧਾਇਕ ਦੇ ਲੋਕਾਂ ਨੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ ਸੀ। ਮੈਂ ਮੋਦੀ ਜੀ ਤੋਂ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਕੀ ਭਾਜਪਾ ਰਾਜ 'ਚ ਔਰਤਾਂ ਇਸ ਤਰ੍ਹਾਂ ਸੁਰੱਖਿਅਤ ਰਹਿਣਗੀਆਂ। ਭਾਜਪਾ ਵਿਧਾਇਕ ਨੇ ਕਿਹਾ ਕਿ ਮੈਂ ਭਾਵਨਾਵਾਂ 'ਚ ਵਹਿ ਗਿਆ ਸੀ ਅਤੇ ਮੈਂ ਗਲਤੀ ਸਵੀਕਾਰ ਕਰਦਾ ਹਾਂ। ਇਹ ਜਾਣ ਬੁੱਝ ਕੇ ਨਹੀਂ ਕੀਤਾ ਸੀ। ਮੈਂ ਪਿਛਲੇ 22 ਸਾਲਾਂ ਤੋਂ ਰਾਜਨੀਤੀ 'ਚ ਹਾਂ, ਅਜਿਹੀ ਗੱਲ ਪਹਿਲਾਂ ਕਦੇ ਨਹੀਂ ਹੋਈ। ਮੈਂ ਉਸ ਤੋਂ ਮੁਆਫ਼ੀ ਮੰਗਦਾ ਹਾਂ।


DIsha

Content Editor

Related News