ਮੁਸਲਿਮ ਪਰਿਵਾਰ ਨੂੰ ਤੜਫਦਾ ਦੇਖ ਭਾਜਪਾ ਵਿਧਾਇਕ ਨੇ ਛੱਡ ਦਿੱਤੀ ਮੀਟਿੰਗ

Wednesday, Jul 26, 2017 - 12:01 PM (IST)

ਉੱਤਰ ਪ੍ਰਦੇਸ਼— ਭਾਜਪਾ ਦੇ ਇਕ ਵਿਧਾਇਕ ਨੇ ਇਕ ਤੜਫਦੇ ਹੋਏ ਇਨਸਾਨ ਦੀ ਮਦਦ ਕੀਤੀ। ਉੱਤਰ ਪ੍ਰਦੇਸ਼ ਦੇ ਏਟਾ ਸਦਰ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਵਿਪਿਨ ਕੁਮਾਰ ਨੇ ਮੁਸਲਿਮ ਪਰਿਵਾਰ ਦੀ ਜਾਨ ਬਚਾਈ। ਖਬਰ ਅਨੁਸਾਰ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਮੁਸਲਿਮ ਪਰਿਵਾਰ ਨਾਲ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਪਰਿਵਾਰ ਸੜਕ 'ਤੇ ਪਿਆ ਤੜਫ ਰਿਹਾ ਸੀ ਪਰ ਕਿਸੇ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਭਾਜਪਾ ਵਿਧਾਇਕ ਨੇ ਉਸ ਪਰਿਵਾਰ ਦੀ ਮਦਦ ਕੀਤੀ। 
ਵਿਧਾਇਕ ਆਗਰਾ ਤੋਂ ਲਖਨਊ ਵਿਧਾਨ ਸਭਾ ਲਈ ਨਿਕਲ ਰਹੇ ਸਨ, ਉਸੇ ਦੌਰਾਨ ਉਨ੍ਹਾਂ ਨੂੰ ਇਕ ਥਾਂ 'ਤੇ ਸੜਕ ਕਿਨਾਰੇ ਭੀੜ ਜਮ੍ਹਾ ਹੋਈ ਦੇਖੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਰੁਕਵਾਈ ਅਤੇ ਮਾਮਲਾ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੀਆਂ ਸਾਰੀਆਂ ਮੀਟਿੰਗਾਂ ਛੱਡ ਦਿੱਤੀਆਂ ਅਤੇ ਤਿੰਨ ਘੰਟਿਆਂ ਤੋਂ ਵਧ ਸਮੇਂ ਤੱਕ ਜ਼ਖਮੀ ਪਰਿਵਾਰ ਦੀ ਮਦਦ ਕੀਤੀ। ਇੱਥੇ ਤੱਕ ਕਿ ਉਹ ਲਖਨਊ ਦੇ ਕੇ.ਜੀ.ਐੱਮ.ਯੂ. ਹਸਪਤਾਲ ਤੱਕ ਐਂਬੂਲੈਂਸ ਨੂੰ ਐਸਕਾਰਟ ਕਰਦੇ ਹੋਏ ਗਏ। 
ਇਹ ਘਟਨਾ ਸੋਮਵਾਰ ਦੁਪਹਿਰ ਨੂੰ ਓਨਾਵ ਜ਼ਿਲੇ ਦੇ ਹਸਨਗੰਜ ਪੁਲਸ ਥਾਣੇ ਦੇ ਅਧੀਨ ਆਉਣ ਵਾਲੇ ਅਲਿਆਰਪੁਰ ਪਿਲਖਾਨਾ ਪਿੰਡ ਦੇ ਕਰੀਬ ਦਾ ਹੈ। ਉੱਥੇ ਹੀ ਵਿਧਾਇਕ ਨੇ ਕਿਹਾ,''ਮੇਰੇ ਲਈ ਇਹ ਸਿਰਫ ਇਨਸਾਨ ਸਨ। ਇਹ ਮਾਇਨੇ ਨਹੀਂ ਰੱਖਦਾ ਕਿ ਉਹ ਹਿੰਦੂ ਜਾਂ ਮੁਸਲਮਾਨ ਸਨ। ਇਕ ਇਨਸਾਨ ਹੋਣ ਦੇ ਨਾਤੇ ਉਨ੍ਹਾਂ ਦੀ ਜਾਨ ਬਚਾਉਣਾ ਮੇਰਾ ਕਰਤੱਵ ਸੀ। ਮੈਂ ਕੀ, ਮੇਰੀ ਜਗ੍ਹਾ ਕੋਈ ਵੀ ਹੁੰਦਾ ਤਾਂ ਇਸ ਹਾਲਾਤ 'ਚ ਇਹੀ ਕਰਦਾ।''


Related News