ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੇ ਦੱਸਿਆ 'ਵਾਹਿਗੁਰੂ' ਦਾ ਅਰਥ, ਸ਼ੁਰੂ ਹੋਇਆ ਵਿਵਾਦ

Friday, Mar 31, 2023 - 06:13 PM (IST)

ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੇ ਦੱਸਿਆ 'ਵਾਹਿਗੁਰੂ' ਦਾ ਅਰਥ, ਸ਼ੁਰੂ ਹੋਇਆ ਵਿਵਾਦ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਤਜਿੰਦਰ ਪਾਲ ਬੱਗਾ ਦੇ 'ਵਾਹਿਗੁਰੂ' ਵਾਲੇ ਟਵੀਟ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਬੱਗਾ ਨੇ ਟਵਿੱਟਰ 'ਤੇ ਲਿਖਿਆ,''ਭਾਰਤ ਅਤੇ ਹਿੰਦੂ ਦੇਵੀ/ਦੇਵਤਿਆਂ ਨੂੰ ਗਾਲ੍ਹਾਂ ਕੱਢਣ ਵਾਲੇ ਖਾਲਿਸਤਾਨੀ ਸਿੱਖ ਧਰਮ ਨੂੰ ਵੀ ਗਾਲ੍ਹਾਂ ਕੱਢ ਰਹੇ ਹਨ। ਉਹ ਵਾਹਿਗੁਰੂ ਦਾ ਅਰਥ ਨਹੀਂ ਜਾਣਦੇ।'' ਨਾਲ ਹੀ ਉਨ੍ਹਾਂ ਨੇ ਵਾਹਿਗੁਰੂ ਦੇ ਅਰਥ ਵਿਸ਼ਨੂੰ, ਕ੍ਰਿਸ਼ਨਾ ਨਾਲ ਜੋੜ ਕੇ ਲਿਖੇ ਹਨ। ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਟਵੀਟ 'ਤੇ ਨੋਟਿਸ ਲੈਂਦੇ ਹੋਏ ਬੱਗਾ ਦੇ 28 ਮਾਰਚ ਦੇ ਟਵੀਟ ਨੂੰ ਵਿਵਾਦਿਤ ਮੰਨਿਆ ਹੈ ਅਤੇ ਕਿਹਾ ਹੈ,''ਵਾਹਿਗੁਰੂ 'ਤੇ ਕੀਤੀ ਗਈ ਟਿੱਪਣੀ ਇਤਰਾਜ਼ਯੋਗ ਅਤੇ ਸਿੱਖ/ਸਿੱਖ ਨੈਤਿਕਤਾ ਖ਼ਿਲਾਫ਼ ਲੱਗਦੀ ਹੈ।'' 

PunjabKesari

ਕਮਿਸ਼ਨ ਤੋਂ ਪ੍ਰਾਪਤ ਵੇਰਵੇ ਅਨੁਸਾਰ ਸਿੱਖ ਮੈਂਬਰ ਐੱਸ. ਅਜੀਤਪਾਲ ਸਿੰਘ ਬਿੰਦਰਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਐੱਸ. ਜਸਪ੍ਰੀਤ ਸਿੰਘ ਕਰਮਸਰ ਨੂੰ ਪੱਤਰ ਲਿਖਿਆ ਸੀ। ਜਿਸ ਨਾਲ ਉਨ੍ਹਾਂ ਨੇ ਵਿਵਾਦਿਤ ਟਵੀਟ ਦੀ ਇਕ ਕਾਪੀ ਵੀ ਜੋੜੀ ਹੈ। ਕਮਿਸ਼ਨ ਨੇ ਅਪੀਲ ਕੀਤੀ ਗਈ ਹੈ ਕਿ ਉਹ ਸਿੱਖ ਮਾਪਦੰਡਾਂ ਅਨੁਸਾਰ 'ਵਾਹਿਗੁਰੂ' ਸ਼ਬਦ ਦਾ ਅਰਥ ਸਪੱਸ਼ਟ ਕਰੇ ਅਤੇ ਕਮਿਸ਼ਨ ਨੂੰ 2 ਦਿਨਾਂ ਅੰਦਰ ਆਪਣਾ ਜਵਾਬ ਭੇਜਣ ਨੂੰ ਕਿਹਾ ਹੈ। ਐੱਸ. ਬਿੰਦਰਾ ਨੇ ਕਿਹਾ ਕਿ ਜੇਕਰ ਟਵੀਟ (ਵਾਹਿਗੁਰੂ ਦਾ ਮਤਲਬ) ਸਿੱਖਾਂ ਵਿਰੁੱਧ ਹੈ ਤਾਂ ਬੱਗਾਂ ਖ਼ਿਲਾਫ਼ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। 

PunjabKesari

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News