ਪੱਛਮੀ ਬੰਗਾਲ: ਮਮਤਾ ਬੈਨਰਜੀ ਨਾਲ ਸਿੱਧੀ ਟੱਕਰ ਲੈਣਗੇ ਸੁਵੇਂਦੁ ਅਧਿਕਾਰੀ, ਭਰਿਆ ਨਾਮਜ਼ਦਗੀ ਪਰਚਾ

Friday, Mar 12, 2021 - 01:22 PM (IST)

ਪੱਛਮੀ ਬੰਗਾਲ– ਪੱਛਮੀ ਬੰਗਾਲ ਚੋਣਾਂ ਦੇ ਮੱਦੇਨਜ਼ਰ ਰਾਜ ’ਚ ਵੱਡੀ ਹਲਚਲ ਮਚੀ ਹੋਈ ਹੈ। ਮਮਤਾ ਬੈਨਰਜੀ ਦੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਉਨ੍ਹਾਂ ’ਤੇ ਹੋਏ ਕਥਿਤ ਹਮਲੇ ਨੇ ਰਾਜਨੀਤੀ ਨੂੰ ਇਕ ਨਵਾਂ ਮੋੜ ਦੇ ਦਿੱਤਾ ਹੈ। ਉਥੇ ਹੀ ਪੱਛਮੀ ਬੰਗਾਲ ਚੋਣਾਂ ਦੀ ਹਾਟ ਸੀਟ ਨੰਦੀਗ੍ਰਾਮ ਤੋਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੁ ਅਧਿਕਾਰੀ ਨੇ ਆਪਣਾ ਨਾਮਜ਼ਦਗੀ ਪਰਚਾ ਦਾਖ਼ਲ ਕਰ ਦਿੱਤਾ ਹੈ। ਇਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਹੋਵੇਗਾ। 

 

ਨਾਮਜ਼ਦਗੀ ਪਰਚਾ ਦਾਖ਼ਲ ਕਰਨ ਤੋਂ ਪਹਿਲਾਂ ਭਾਜਪਾ ਨੇਤਾ ਸੁਵੇਂਦੁ ਅਧਿਕਾਰੀ ਨੇ ਹਲਦੀਆ ’ਚ ਰੈਲੀ ਕੀਤੀ। ਰੈਲੀ ’ਚ ਭਾਜਪਾ ਨੇਤਾ ਟੀ.ਐੱਮ.ਸੀ. ’ਤੇ ਵਰ੍ਹੇ। ਸੁਵੇਂਦੁ ਅਧਿਕਾਰੀ ਨੇ ਕਿਹਾ ਕਿ ਟੀ.ਐੱਮ.ਸੀ. ਆਪਣਾ ਭਰੋਸਾ ਗੁਆ ਚੁੱਕੀ ਹੈ ਅਤੇ ਹੁਣ ਉਹ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਚੁੱਕੀ ਹੈ। ਸੁਵੇਂਦੁ ਅਧਿਕਾਰੀ ਨੇ ਕਿਹਾ ਕਿ ਝੰਡਾ ਨਵਾਂ ਹੈ ਪਰ ਮੈਦਾਨ ਪੁਰਾਣਾ ਹੈ। 

ਨੰਦੀਗ੍ਰਾਮ ’ਚ ਨਾਮਜ਼ਦਗੀ ਪਰਚਾ ਦਾਖ਼ਲ ਕਰਨ ਤੋਂ ਪਹਿਲਾਂ ਸੁਵੇਂਦੁ ਅਧਿਕਾਰੀ ਨੇ ਦੋ ਮੰਦਰਾਂ ’ਚ ਪੂਜਾ ਵੀ ਕੀਤੀ। ਸੁਵੇਂਦੁ ਅਧਿਕਾਰੀ ਨੇ ਕਿਹਾ ਕਿ ਮੈਨੂੰ ਲੋਕਾਂ ਦਾ ਆਸ਼ੀਰਵਾਦ ਮਿਲਣ ਦੀ ਉਮੀਦ ਹੈ। ਮੈਨੂੰ ਉਮੀਦ ਹੈ ਕਿ ਲੋਕ ਭਾਜਪਾ ਦਾ ਸਮਰਥਨ ਕਰਨਗੇ ਅਤੇ ਬੰਗਾਲ ’ਚ ਵਿਕਾਸ ਲਈ ਸਾਡੀ ਪਾਰਟੀ ਨੂੰ ਚੁਣਨਗੇ। 2019 ’ਚ ਭਾਜਪਾ ਨੇ 18 ਲੋਕ ਸਭਾ ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ ਵੱਡੇ ਮਾਰਜਨ ਨਾਲ ਭਾਜਪਾ ਆਪਣੀ ਸਰਕਾਰ ਬਣਾਏਗੀ। 

ਨੋਟ - ਮਮਤਾ ਬੈਨਰਜੀ ਤੋਂ ਚੋਣਾਂ ’ਚ ਜਿੱਤ ਸਕਣਗੇ ਸੁਵੇਂਦੁ ਅਧਿਕਾਰੀ ਕੁਮੈਂਟ ਬਾਕਸ ’ਚ ਦਿਓ ਜਵਾਬ


Rakesh

Content Editor

Related News