MP ''ਚ ਵੱਡੀ ਵਾਰਦਾਤ, ਭਾਜਪਾ ਨੇਤਾ ਦੀ ਭਾਬੀ ਦਾ ਕਤਲ
Saturday, Jan 26, 2019 - 02:54 PM (IST)

ਮੱਧ ਪ੍ਰਦੇਸ਼- ਸੂਬੇ 'ਚ ਭਾਜਪਾ ਨੇਤਾਵਾਂ ਦੇ ਕਤਲਾਂ ਦਾ ਦੌਰ ਰੁਕ ਨਹੀਂ ਰਿਹਾ ਹੈ। ਇਲਾਕੇ 'ਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਪਿੰਢ ਤੋਂ ਥੋੜੀ ਦੂਰ ਮ੍ਰਿਤਕ ਲਾਸ਼ ਮਿਲੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕੀਤਾ ਅਤੇ ਦੋਸ਼ੀਆਂ ਦੀ ਭਾਲ 'ਚ ਜੁੱਟ ਗਈ। ਰਿਪੋਰਟ ਮੁਤਾਬਕ ਭਾਜਪਾ ਦੇ ਪੇਂਡੂ ਵਿਕਾਸ ਮੰਤਰੀ ਲਾਲ ਸਿੰਘ ਅੰਜਨਾ ਦੀ ਭਾਬੀ ਸੀਤਾਬਾਈ ਸ਼ੁੱਕਰਵਾਰ ਸ਼ਾਮ ਨੂੰ ਖੇਤਾਂ 'ਚ ਫਸਲ ਦੇਖਣ ਗਈ ਪਰ ਦੇਰ ਰਾਤ ਤੱਕ ਵਾਪਸ ਨਾ ਆਉਣ 'ਤੇ ਸੀਤਾਬਾਈ ਦੇ ਪੁੱਤਰ ਸੰਜੈ ਅਤੇ ਇੰਦਰ ਖੇਤ ਗਏ, ਜਿੱਥੇ ਉਨ੍ਹਾਂ ਨੂੰ ਆਪਣੀ ਮਾਂ ਦੀ ਲਾਸ਼ ਪਿੰਡ ਤੋਂ ਥੋੜ੍ਹੀ ਦੂਰ ਸੁੰਨਸਾਨ ਥਾਂ 'ਤੇ ਮਿਲੀ। ਸੀਤਾਬਾਈ ਦਾ ਕਤਲ ਕੁਹਾੜੀ ਮਾਰ ਕੇ ਕੀਤਾ ਗਿਆ ਹੈ। ਬਦਮਾਸ਼ਾਂ ਨੇ ਕੰਨ, ਸਿਰ ਅਤੇ ਗਲੇ 'ਤੇ ਵਾਰ ਕੀਤੇ ਸੀ। ਕਤਲ ਕਰਨ ਤੋਂ ਬਾਅਦ ਬਦਮਾਸ਼ਾਂ ਨੇ ਸੀਤਾਬਾਈ ਦੇ ਪਹਿਨੇ ਸੋਨੇ ਦਾ ਗਹਿਣੇ ਵੀ ਲੈ ਚੋਰੀ ਕਰ ਲਏ। ਕਤਲ ਦੇ ਕਾਰਨਾਂ ਦਾ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।